ਮਰਹੂਮ ਸੰਤੌਖ ਚੌਧਰੀ ਦੀ ਪਤਨੀ ਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਪਾਈ ਵੋਟ

05/10/2023 11:54:10 AM

ਜਲੰਧਰ(ਵੈੱਬ ਡੈਸਕ) : ਜਲੰਧਰ ਦੇ ਸਾਬਕਾ MP ਮਰਹੂਮ ਸੰਤੌਖ ਸਿੰਘ ਚੌਧਰੀ ਦੀ ਪਤਨੀ ਅਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜ਼ਿਮਨੀ ਚੋਣ ਦੇ ਲਈ ਵੋਟ ਪਾਈ। ਇਸ ਮੌਕੇ ਉਨ੍ਹਾਂ ਗੱਲ ਕਰਦਿਆਂ ਆਖਿਆ ਕਿ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਤੇ ਇਸ ਦਿਨ ਲਈ ਸਭ ਨੇ ਬਹੁਤ ਮਿਹਨਤ ਕੀਤੀ ਹੈ। ਜਲੰਧਰ ਵਾਸੀ ਅੱਜ ਆਪਣਾ ਫ਼ੈਸਲਾ ਦੇ ਦੇਣਗੇ। ਆਪਣੇ ਪਤੀ ਮਰਹੂਮ ਸੰਤੌਖ ਸਿੰਘ ਚੌਧਰੀ ਨੂੰ ਯਾਦ ਕਰਦਿਆਂ ਕਰਮਜੀਤ ਕੌਰ ਚੌਧਰੀ ਨੇ ਆਖਿਆ ਕਿ ਉਨ੍ਹਾਂ ਦੀ ਕਮੀ ਬੇਹੱਦ ਮਹਿਸੂਸ ਹੋ ਰਹੀ ਹੈ ਪਰ ਅਸੀਂ ਹੁਣ ਇਸ ਨੂੰ ਇਕ ਧਰਮ ਮਨ ਕੇ ਚੱਲ ਪਏ ਹਾਂ ਤੇ ਉਹ ਹਰ ਜਗ੍ਹਾ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਸਾਨੂੰ ਰਸਤਾ ਵੀ ਮਿਲੇਗਾ ਤੇ ਮੰਜ਼ਿਲ ਵੀ।

ਇਹ ਵੀ ਪੜ੍ਹੋ- ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ, ਸੰਤ ਸੀਚੇਵਾਲ ਨੇ ਪਾਈ ਵੋਟ

ਉਨ੍ਹਾਂ ਜਲੰਧਰ ਵਾਸੀਆਂ ਨੂੰ ਕਿਹਾ ਕਿ ਲੋਕ ਆਪਣੇ ਵਿਵੇਕ ਤੇ ਸਮਝ ਨਾਲ ਉਮੀਦਵਾਰ ਦੀ ਚੋਣ ਕਰਨ ਤੇ ਜਿਸ ਪਾਰਟੀ ਦੀ ਵਿਚਾਰ ਧਾਰਾ ਨਾਲ ਉਨ੍ਹਾਂ ਦੇ ਮਨ ਦਾ ਮੇਲ ਹੈ ਤੇ ਜਿਸ ਸਾਡੇ ਦੇਸ਼ 'ਤੇ ਪੰਜਾਬ ਲਈ ਸਹੀ ਹੈ, ਉਸ ਨੂੰ ਵੋਟ ਪਾਉਣ। ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਇਸ ਦਿਨ ਲਈ ਬਹੁਤ ਅਣਧੱਕ ਮਿਹਨਤ ਕੀਤੀ ਹੈ ਤੇ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੀ ਹੈ ਤੇ ਆਸ ਕਰਦੀ ਹਾਂ ਕਿ ਇਹ ਇਕਜੁੱਟਤਾ ਸਦਾ ਇਸੇ ਤਰ੍ਹਾਂ ਬਰਕਰਾਰ ਰਹੇ। ਜ਼ਿਕਰਯੋਗ ਹੈ ਕਿ ਐੱਮ. ਪੀ. ਸੰਤੌਖ ਸਿੰਘ ਚੌਧਰੀ ਦੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਵੋਟ ਹੋ ਗਈ ਸੀ, ਜਿਸ ਦੇ ਚੱਲਦਿਆਂ ਜਲੰਧਰ ਤੋਂ ਐੱਸ. ਪੀ. ਦੀ ਸੀਟ ਖਾਲੀ ਹੋ ਗਈ ਸੀ। ਇਸ ਦੇ ਮੱਦੇਨਜ਼ਰ ਅੱਜ ਜਲੰਧਰ ਦੀਆਂ ਜ਼ਿਮਨੀ ਚੋਣਾਂ ਆਯੋਜਿਤ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ Live Update: ਸ਼ੁਰੂ ਹੋਈ ਵੋਟਿੰਗ, 19 ਉਮੀਦਵਾਰ ਚੋਣ ਮੈਦਾਨ 'ਚ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto