ਡਾ. ਅਗਨੀਹੋਤਰੀ ਨੂੰ ਮੰਤਰੀ ਮੰਡਲ ''ਚ ਕੀਤਾ ਜਾਵੇ ਸ਼ਾਮਲ - ਗੰਡੀਵਿੰਡ

11/19/2017 5:16:26 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਲਗਭਗ ਸਾਢੇ 4 ਦਹਾਕੇ ਬਾਅਦ ਵਿਧਾਨ ਸਭਾ ਹਲਕਾ ਤਰਨਤਾਰਨ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਮੰਤਰੀ ਮੰਡਲ 'ਚ ਲੈ ਕੇ ਹਲਕੇ ਦੇ ਕਾਂਗਰਸੀਆਂ ਦੀ ਉਮੀਦ ਪੂਰੀ ਕੀਤੀ ਜਾਣੀ ਚਾਹੀਦੀ ਹੈ। ਇਹ ਪ੍ਰਗਟਾਵਾ ਕਾਂਗਰਸ ਸਪੋਰਟਸ ਵਿੰਗ ਦੇ ਸੂਬਾ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਨੇ ਕਰਦਿਆਂ ਕਿਹਾ ਕਿ ਡਾ. ਅਗਨੀਹੋਤਰੀ ਨੇ ਅਕਾਲੀ ਦਲ ਵੱਲੋਂ ਆਪਣਾ ਗੜ•ਮੰਨੇ ਜਾਂਦੇ (ਕਿਲੇ) ਹਲਕਾ ਤਰਨਤਾਰਨ ਨੂੰ ਤੋੜਦਿਆਂ ਕਰਦਿਆਂ ਜਿਥੇ ਅਕਾਲੀਆਂ ਦੇ ਭੁਲੇਖੇ ਦੂਰ ਕੀਤੇ ਹਨ ਉਥੇ ਹੀ ਕਾਂਗਰਸ ਦਾ ਪਰਚਮ ਲਹਿਰਾ ਕੇ ਇਕ ਨਵੀਂ ਇਬਾਰਤ ਵੀ ਸਿਆਸੀ ਇਤਿਹਾਸ 'ਚ ਲਿਖੀ ਹੈ। ਕਾਲਾ ਗੰਡੀਵਿੰਡ ਨੇ ਕਿਹਾ ਕਿ ਡਾ. ਅਗਨੀਹੋਤਰੀ ਬਹੁਤ ਹੀ ਸੁਲਝੇ ਅਤੇ ਇਮਾਨਦਾਰ ਸਖਸ਼ੀਅਤ ਦੇ ਆਗੂ ਹਨ ਤੇ ਉਨ੍ਹਾਂ ਦੀ ਅਗਵਾਈ 'ਚ ਹਲਕੇ ਅੰਦਰ ਕਾਂਗਰਸ ਲਗਾਤਾਰ ਮਜ਼ਬੂਤ ਹੋ ਰਹੀ ਹੈ। ਗੰਡੀਵਿੰਡ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ 2022 'ਚ ਮੁੜ ਚੋਣ ਲੜਨ ਦੇ ਕੀਤੇ ਗਏ ਐਲਾਣ ਤੋਂ ਬਾਅਦ ਜਿਥੇ ਕਾਂਗਰਸੀਆਂ ਦੇ ਹੌਸਲੇ ਅਤੇ ਮਨੋਬਲ ਵਧਿਆ ਹੈ ਉਥੇ ਹੀ ਦੂਜੀਆਂ ਪਾਰਟੀਆਂ ਦੇ ਆਗੂਆਂ 'ਚ ਮਾਯੂਸ਼ੀ ਵੀ ਛਾਅ ਗਈ ਹੈ ਕਿ ਉਨ੍ਹਾਂ ਦੇ ਸਿਆਸੀ ਮੈਦਾਨ ਖਾਲੀ ਵੇਖਣ ਦੇ ਸੁਪਣੇ ਚੂਰ-ਚੂਰ ਹੋ ਗਏ ਹਨ।