ਕਾਮਰੇਡਾਂ ਵੱਲੋਂ ਡੀ. ਸੀ. ਦਫਤਰ ਮੂਹਰੇ ਰੋਸ ਮੁਜ਼ਾਹਰਾ

07/12/2018 5:07:00 AM

ਅੰਮ੍ਰਿਤਸਰ,  (ਦਲਜੀਤ)-  ਨਸ਼ਿਆਂ ਖਿਲਾਫ ਅੱਜ ‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ’ (ਆਰ. ਐੱਮ. ਪੀ. ਆਈ.) ਤੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕਰਦੇ ਹੋਏ ਪ੍ਰਸਾਸ਼ਨਿਕ ਅਧਿਕਾਰੀ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ-ਪੱਤਰ ਸੌਂਪਿਆ। ਇਸ ਦੌਰਾਨ ਜਥੇਬੰਦੀ ਦੇ ਆਗੂ ਜਗਤਾਰ ਸਿੰਘ ਕਰਮਪੁਰਾ, ਆਰ. ਐੱਮ. ਪੀ. ਆਈ. ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਸੀਨੀਅਰ ਆਗੂ ਮੰਗਲ ਸਿੰਘ ਧਰਮਕੋਟ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਹਡ਼੍ਹ ਵਗ ਰਿਹਾ ਹੈ। ਰੋਜ਼ਾਨਾਂ ਹੀ ਸਰਕਾਰ ਦੀ ਲਾਪਰਵਾਹੀ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਕੈਪਟਨ ਸਰਕਾਰ ਦੇ ਦਾਅਵਿਆ ਦੇ ਬਾਵਜੂਦ ਪੰਜਾਬ ਭਰ ’ਚ ਨਸ਼ੇ ਦਾ ਵਪਾਰ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਨਸ਼ੇਡ਼ਿਆਂ ਨੂੰ ਆਮ ‘ਚਿੱਟਾ’ ਮਿਲ ਰਿਹਾ ਹੈ ਇਸ ਸਬੰਧੀ ਸਰਕਾਰ ਦੀ ਕਾਰਵਾਈ ਸਿਰਫ ਖਾਨਾਪੂਰਤੀ ਵਾਲੀ ਹੈ। 
 ®®ਵਫਦ ਵਿਚ ਸ਼ਾਮਲ ਸਮੂਹ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਡਰੱਗ ਦੀਆਂ ਜਡ਼੍ਹਾਂ ਪੰਜਾਬ ਵਿੱਚੋਂ ਪੁੱਟਣ ਲਈ ਨਸ਼ਾ ਸਪਲਾਈ ਅਤੇ ਸਮੱਗਲਰਾਂ ਦੇ ਸਮੁੱਚੇ ਤਾਣੇ-ਬਾਣੇ ਨੂੰ ਸਖਤੀ ਨਾਲ ਕੁਚਲਿਆਂ ਜਾਵੇ। ਇਸ ਤਰ੍ਹਾਂ ਨਸ਼ਾ ਸਮੱਗਲਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਅਧਿਕਾਰੀਆ ਤੇ ਸਿਆਸਤਦਾਨਾ ਵਿੱਰੁਧ ਬਾਦਲ ਸਰਕਾਰ ਦੇ ਸਮੇੇਂ ਦੌਰਾਨ ਕੈਪਟਨ ਦੇ 14 ਮਹੀਨਿਆਂ ਦੇ ਰਾਜ ਭਾਗ ਦੌਰਾਨ ਲੱਗਦੇ ਰਹੇ ਦੋਸ਼ਾਂ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਅਗਵਾਈ ਹੇਠ ਸੀ. ਬੀ. ਆਈ. ਤੋਂ ਸਮਾਂਬੱਧ ਪਡ਼ਤਾਲ ਕਾਰਵਾਈ ਜਾਵੇ, ਨਸ਼ਾਖੋਰੀ ਦੇ ਸ਼ਿਕਾਰ ਨੌਜਵਾਨਾਂ ਦੇ ਮੁਕੰਮਲ ਇਲਾਜ ਲਈ ਸਬ-ਡਵੀਜ਼ਨ ਪੱਧਰ ’ਤੇ ਹਰ ਕਿਸਮ ਦੇ ਸਾਧਨ ਤੇ ਮਾਹਰ ਮੁਹੱਈਆਂ ਕੀਤੇ ਜਾਣ ਤੇ ਨਸ਼ਾਖੋਰੀ ਤੋਂ ਨੌਜਵਾਨਾ ਨੂੰ ਬਚਾਉਣ ਲਈ ਤੇ ਉਨ੍ਹਾਂ ਦੇ ਮੁਡ਼ ਵਸੇਬੇ ਲਈ ਸਿੱਖਿਆਂ’ ਸਿਹਤ ਤੇ ਸਥਾਈ ਰੋਜ਼ਗਾਰ ਦੀ ਪੱਕੀ ਵਿਵਸਥਾ ਕੀਤੀ ਜਾਵੇ। ਇਸ ਮੌਕੇ ਡਾ. ਗੁਰਮੇਜ ਸਿੰਘ ਤਿੰਮੋਵਾਲ, ਗੁਰਮੀਤ ਸਿੰਘ ਮਿਆਦੀਆਂ, ਸੀਤਲ ਸਿੰਘ ਤਲਵੰਡੀ, ਮੁਖਤਾਰ ਸਿੰਘ ਮੁਹਾਵਾ, ਹਰਭਜਨ ਸਿੰਘ ਟਰਪਈ, ਕੁਲਵੰਤ ਸਿੰਘ ਮੱਲੂਨੰਗਲ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਬਲਦੇਵ ਸਿੰਘ ਸੈਦਪੁਰ, ਸੁੱਚਾ ਸਿੰਘ, ਹਰਜਿੰਦਰ ਸਿੰਘ ਸੋਹਲ, ਅਮਰੀਕ ਸਿੰਘ ਦਾਊਦ, ਸੁਰਜੀਤ ਸਿੰਘ ਦੁਧਰਾਏ, ਚਰਨਜੀਤ ਸਿੰਘ ਅਜਾਨਲਾ, ਹਰਪ੍ਰੀਤ ਬਾਟਾਰੀ, ਮਾਨ ਸਿੰਘ ਮੁਹਾਵਾ ਤੇ ਮੁਖਤਿਆਰ ਸਿੰਘ ਮੁਹਾਵਾ ਆਦਿ ਮੌਜੂਦ ਸਨ।