CM ਭਗਵੰਤ ਮਾਨ ਵਲੋਂ ਜਾਰੀ ਐਂਟੀ ਕੁਰੱਪਸ਼ਨ ਨੰਬਰ ’ਤੇ ਡੇਢ ਲੱਖ ਤੋਂ ਵਧੇਰੇ ਸ਼ਿਕਾਇਤਾਂ ਪੁੱਜੀਆਂ, ਕਾਰਵਾਈ ਸ਼ੁਰੂ

03/30/2022 12:59:36 PM

ਚੰਡੀਗੜ੍ਹ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ 23 ਮਾਰਚ ਨੂੰ ਪੰਜਾਬ ’ਚ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ 9501200200 ਦੀ ਸ਼ੁਰੂਆਤ ਕੀਤੀ ਸੀ। ਇਕ ਹਫ਼ਤੇ ’ਚ ਹੀ ਇਸ ’ਤੇ ਭ੍ਰਿਸ਼ਟਾਚਾਰ ਦੀ ਡੇਢ ਲੱਖ ਤੋਂ ਵੀ ਵਧੇਰੇ ਸ਼ਿਕਾਇਤਾਂ ਲੋਕਾਂ ਵਲੋਂ ਭੇਜੀਆਂ ਗਈਆਂ ਹਨ। ਇਨ੍ਹਾਂ ਸ਼ਿਕਾਇਤਾਂ ’ਚ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM' 

ਜਾਣਕਾਰੀ ਅਨੁਸਾਰ ਇਕ ਐੱਫ.ਆਈ.ਆਰ ਜਲੰਧਰ ਰੇਂਜ ਪੁਲਸ ਸਟੇਸ਼ਨ ਜਦਕਿ ਦੂਸਰੀ ਅੰਮ੍ਰਿਤਸਰ ਵਿਜੀਲੈਂਸ ਰੇਂਜ ਪੁਲਸ ਸਟੇਸ਼ਨ ’ਚ ਦਰਜ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਜਲੰਧਰ ਤਹਿਸੀਲ ’ਚ ਕੰਮ ਕਰਨ ਵਾਲੀ ਮਹਿਲਾ ਕਲਰਕ ਮੀਨੂੰ ਨੂੰ ਨੌਕਰੀ ਲਗਵਾਉਣ ਦੇ ਨਾਂ ’ਤੇ 4.80 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ’ਚ ਫੜਿਆ ਗਿਆ ਹੈ ਅਤੇ ਦੂਸਰੀ ਐੱਫ.ਆਈ.ਆਰ. ਅੰਮ੍ਰਿਤਸਰ ਰੇਂਜ (ਐੱਫ.ਆਈ.ਆਰ ਨੰਬਰ-1) ਤੋਂ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਮਾਮਲੇ 'ਚ ਸੁਖਪਾਲ ਖਹਿਰਾ ਦਾ ਭਗਵੰਤ ਮਾਨ ਨੂੰ ਵੱਡਾ ਸਵਾਲ

ਮੁਹਾਲੀ ਨੂੰ ਹੈਡਕੁਆਰਟਰ ਬਣਾਇਆ ਗਿਆ ਹੈ। ਜਦਿਕ ਹੋਰਨਾਂ ਜ਼ਿਲ੍ਹਿਆਂ ਨੂੰ 7 ਰੇਂਜਾਂ ’ਚ ਵੰਡਿਆ ਗਿਆ ਹੈ। ਲੋਕਾਂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਹੈਡਕੁਆਰਟਰ ਨੂੰ ਸਿੱਧੀ ਪਹੁੰਚੇਗੀ ਅਤੇ ਉਨ੍ਹਾਂ ਵਲੋਂ ਵਿਜੀਲੈਂਸ ਅਧਿਕਾਰੀਆਂ ਨੂੰ ਅੱਗੇ ਮਾਮਲੇ ਦੀ ਕਾਰਵਾਈ ਸੰਬੰਧੀ ਰਿਪੋਰਟ ਭੇਜੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha