ਕਿਸਾਨਾਂ ਨੇ ਥਰਮਲਾਂ ਦੀਆਂ ਰੇਲ ਲਾਈਨਾਂ ਤੋਂ ਚੁੱਕੇ ਧਰਨੇ, ਕੋਲਾ ਸਪਲਾਈ ਬਹਾਲ ਹੋਣ ਦੀ ਸੰਭਾਵਨਾ

11/07/2020 12:08:26 PM

ਚੰਡੀਗੜ੍ਹ/ਪਟਿਆਲਾ (ਪਰਮੀਤ) : ਤਿੰਨ ਕੇਂਦਰੀ ਖੇਤੀਬਾੜੀ ਐਕਟਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਥਰਮਲ ਪਲਾਂਟਾਂ ਦੀਆਂ ਰੇਲ ਲਾਈਨਾਂ ਤੋਂ ਆਪਣੇ ਧਰਨੇ ਚੁੱਕ ਲਏ ਹਨ, ਜਿਸ ਮਗਰੋਂ ਕੋਲਾ ਸਪਲਾਈ ਸ਼ਨੀਵਾਰ ਤੋਂ ਬਹਾਲ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਜਾਂਦੀ ਰੇਲ ਲਾਈਨ ਅਤੇ ਇੱਥੇ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਨੂੰ ਜਾਂਦੀ ਰੇਲ ਲਾਈਨ ’ਤੇ ਧਰਨਾ ਮਾਰ ਕੇ ਕੋਲੇ ਦੀ ਸਪਲਾਈ ਠੱਪ ਕਰ ਦਿੱਤੀ ਸੀ, ਜਿਸ ਕਾਰਣ ਦੋਵੇਂ ਪਲਾਂਟ ਕੋਲੇ ਮੁੱਕਣ ’ਤੇ ਬੰਦ ਹੋ ਗਏ ਸਨ।

ਇਹ ਵੀ ਪੜ੍ਹੋ : ਪਤੀ ਅਜਿਹੀ ਗੰਦੀ ਹਰਕਤ ਵੀ ਕਰ ਸਕਦੈ, ਪਤਨੀ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

ਬੀਤੀ ਸਵੇਰੇ ਕਿਸਾਨਾਂ ਨੇ ਪਹਿਲਾਂ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਰੇਲ ਲਾਈਨ ਤੋਂ ਧਰਨਾ ਚੁੱਕਿਆ, ਫਿਰ ਦੁਪਹਿਰ ਵੇਲੇ ਰਾਜਪੁਰਾ ਸਥਿਤ ਪਲਾਂਟ ਦੀ ਰੇਲ ਲਾਈਨ ਤੋਂ ਧਰਨਾ ਚੁੱਕ ਲਿਆ। ਇਸ ਵੇਲੇ ਰਾਜਪੁਰਾ ਪਲਾਂਟ ਦੀਆਂ 23, ਤਲਵੰਡੀ ਸਾਬੋ ਦੀਆਂ 26 ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੀਆਂ ਤਕਰੀਬਨ 13 ਮਾਲ ਗੱਡੀਆਂ ਕੋਲਾ ਲੈ ਕੇ ਵੱਖ-ਵੱਖ ਥਾਵਾਂ ’ਤੇ ਖੜ੍ਹੀਆਂ ਹਨ। ਰੇਲਵੇ ਵੱਲੋਂ ਮਾਲ ਗੱਡੀਆਂ ਦੀਆਂ ਸੇਵਾਵਾਂ ਬਹਾਲ ਕਰਨ ਬਾਰੇ ਕਲੀਅਰੈਂਸ ਨਹੀਂ ਮਿਲੀ ਸੀ।

ਇਹ ਵੀ ਪੜ੍ਹੋ : ਦਰਦਨਾਕ : ਭਿਆਨਕ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਗੁਰਦਾਸਪੁਰ ਦਾ ਨੌਜਵਾਨ

ਜੇਕਰ ਇਹ ਕਲੀਅਰੈਂਸ ਮਿਲਦੀ ਹੈ ਤਾਂ ਮਾਲ ਗੱਡੀਆਂ ਪੰਜਾਬ ਲਈ ਰਵਾਨਾ ਹੋਣਗੀਆਂ। ਸ਼ਨੀਵਾਰ ਨੂੰ ਕੋਲਾ ਲੈ ਕੇ ਪਹਿਲੀਆਂ ਗੱਡੀਆਂ ਦੇ ਪੰਜਾਬ 'ਚ ਦਾਖ਼ਲ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਅਜਨਾਲਾ 'ਚ ਖ਼ੌਫਨਾਕ ਵਾਰਦਾਤ, ਸਾਬਕਾ ਅਕਾਲੀ ਸਰਪੰਚ ਦਾ ਕਤਲ

ਇਸ ਵੇਲੇ ਨਿੱਜੀ ਥਰਮਲ ਬੰਦ ਹੋਣ ਕਾਰਣ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੇ ਰੋਪੜ ਅਤੇ ਲਹਿਰਾ ਮੁਹੱਬਤ ਦੋਵੇਂ ਥਰਮਲ ਭਖਾਏ ਹੋਏ ਹਨ। ਦੋਹਾਂ ਦਾ ਇਕ-ਇਕ ਯੂਨਿਟ ਕੰਮ ਕਰ ਰਿਹਾ ਹੈ। ਕੋਲਾ ਸਪਲਾਈ ਬਹਾਲ ਹੋਣ ਮਗਰੋਂ ਤਿੰਨੋਂ ਨਿੱਜੀ ਥਰਮਲ ਚੱਲਣੇ ਤੈਅ ਹਨ ਕਿਉਂਕਿ ਸਰਕਾਰੀ ਥਰਮਲਾਂ ’ਚ ਬਿਜਲੀ ਪੈਦਾਵਾਰ ਨਿੱਜੀ ਨਾਲੋਂ ਮਹਿੰਗੀ ਪੈਂਦੀ ਹੈ।



 

Babita

This news is Content Editor Babita