ਪੰਜਾਬ ਦਾ ਪਹਿਲਾ ''ਸੀ. ਐਨ. ਜੀ. ਮਦਰ ਸਟੇਸ਼ਨ'' ਲੋਕ ਅਰਪਣ (ਵੀਡੀਓ)

05/26/2018 11:07:59 AM

ਚੰਡੀਗੜ੍ਹ : ਆਈ. ਆਰ. ਐਮ. ਐਨਰਜੀ ਪ੍ਰਾਈਵੇਟ ਲਿਮਟਿਡ (ਕੈਡਿਲਾ ਫਾਰਮਾਸਿਉਟੀਕਲ ਕੰਪਨੀ) ਫ਼ਤਹਿਗੜ੍ਹ• ਸਾਹਿਬ ਜ਼ਿਲੇ 'ਚ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ•ਵਿਖੇ ਪੰਜਾਬ ਦਾ ਪਹਿਲਾ ਸੀ. ਐਨ. ਜੀ. ਮਦਰ ਸਟੇਸ਼ਨ ਸ਼ੁਰੂ ਕਰਨ ਜਾ ਰਹੀ ਹੈ। ਇਸ ਮਦਰ ਸਟੇਸ਼ਨ ਦੇ ਚਾਲੂ ਹੋਣ ਨਾਲ ਕਾਰਾਂ, ਆਟੋ ਰਿਕਸ਼ਾ, ਸਕੂਲਾਂ ਤੇ ਕਾਲਜਾਂ ਦੀਆਂ ਬੱਸਾਂ ਅਤੇ ਛੋਟੇ ਕਮਰਸ਼ੀਅਲ ਵਾਹਨਾਂ ਲਈ ਅਸਾਨੀ ਨਾਲ ਸੀ. ਐਨ. ਜੀ. ਗੈਸ ਉਪਲਬਧ ਹੋ ਸਕੇਗੀ। 
ਇਹ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜਨੀਅਰ ਆਰ.ਕੇ. ਨਈਅਰ ਨੇ ਦੱਸਿਆ ਕਿ ਸੀ.ਐਨ.ਜੀ. ਗੈਸ ਸਸਤੀ, ਸੁਰੱਖਿਅਤ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਅਨੁਕੂਲ ਬਾਲਣ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਸੀ. ਐਨ. ਜੀ. ਮਦਰ ਸਟੇਸ਼ਨ ਦਾ ਲਾਭ ਫ਼ਤਹਿਗੜ੍ਹ•ਸਾਹਿਬ, ਸਰਹਿੰਦ, ਮੰਡੀ ਗੋਬਿੰਦਗੜ੍ਹ•ਤੇ ਅਮਲੋਹ ਦੇ ਲੋਕ ਬੜੀ ਅਸਾਨੀ ਨਾਲ ਉਠਾ ਸਕਦੇ ਹਨ ਅਤੇ ਕੰਪਨੀ ਵੱਲੋਂ ਜਲਦੀ ਹੀ ਜ਼ਿਲੇ 'ਚ ਚੁੰਨੀ, ਖਮਾਣੋਂ, ਸਰਹਿੰਦ ਅਤੇ ਪਤਾਰਸੀ ਵਿਖੇ ਸੀ.ਐਨ.ਜੀ. ਸਟੇਸ਼ਨਾਂ ਦੀ ਸਥਾਪਨਾ ਕੀਤੀ ਜਾਵੇਗੀ। 
ਨਈਅਰ ਨੇ ਦੱਸਿਆ ਕਿ ਸੀ.ਐਨ.ਜੀ. ਦਾ ਇਹ ਮਦਰ ਸਟੇਸ਼ਨ ਜਿਥੇ ਨਾਲ ਲੱਗਦੇ ਸ਼ਹਿਰਾਂ ਲਈ ਸੀ.ਐਨ.ਜੀ. ਦਾ ਮੁੱਖ ਸਰੋਤ ਹੋਵੇਗਾ, ਉਥੇ ਹੀ ਇਸ ਮਦਰ ਸਟੇਸ਼ਨ ਤੋਂ ਸੀ.ਐਨ.ਜੀ. ਗੈਸ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਰੂਪਨਗਰ ਨੂੰ ਵੀ ਸਪਲਾਈ ਕੀਤੀ ਜਾਵੇਗੀ। ਆਈ.ਆਰ.ਐਮ. ਐਨਰਜੀ ਪ੍ਰਾਈਵੇਟ ਲਿਮਟਿਡ ਦੇ ਸਹਾਇਕ ਉਪ ਪ੍ਰਧਾਨ ਰਘੂਵਿਰਸਿਨ ਸੋਲੰਕੀ ਨੇ ਦੱਸਿਆ ਕਿ ਸੀ.ਐਨ.ਜੀ. ਕੁਦਰਤੀ ਗੈਸ ਬਾਕੀ ਦੇ ਰਵਾਇਤੀ ਪੈਟਰੋਲੀਅਮ ਉਤਪਾਦਾਂ ਨਾਲੋਂ ਵਧੇਰੇ ਲਾਹੇਵੰਦ ਹੈ।