ਕੈਪਟਨ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤਾ ਵੱਡਾ ਐਲਾਨ

06/22/2017 7:04:26 PM

ਚੰਡੀਗੜ੍ਹ— ਪੰਜਾਬ ਵਿਧਾਨ ਸਭਾ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ਨੂੰ ਵਾਧਾ ਦਿੰਦੇ ਹੋਏ ਇਕ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ, ''ਸਰਕਾਰੀ ਸਕੂਲਾਂ 'ਚ ਨਵੀਂ ਸਿੱਖਿਆ ਨੀਤੀ ਮੁਤਾਬਕ ਪ੍ਰੀ-ਨਰਸਰੀ, ਐੱਲ. ਕੇ. ਜੀ. ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਦੇ ਲਈ ਅਸੀਂ ਜ਼ਰੂਰੀ ਪੈਸੇ ਦੇਵਾਂਗੇ। ਇਸ ਦਾ ਜ਼ਿਕਰ ਕੈਪਟਨ ਨੇ ਆਪਣੇ ਟਵਿੱਟਰ 'ਤੇ ਵੀ ਕੀਤਾ ਹੈ।

ਉਥੇ ਹੀ ਕੈਪਟਨ ਨੇ ਵਿਧਾਨ ਸਭਾ 'ਚ ਹੋਏ ਹੰਗਾਮੇ ਲਈ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ। ਕੈਪਟਨ ਨੇ ਕਿਹਾ ਕਿ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ। ਇਹ ਦੋਵੇਂ ਪਾਰਟੀਆਂ ਆਪਸ 'ਚ ਮਿਲੀਆਂ ਹੋਈਆਂ ਹਨ। ਪਹਿਲਾਂ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਨੇ ਵਾਕਆਊਟ ਕਰਵਾਇਆ ਅਤੇ ਫਿਰ ਉਸ ਦੇ ਬਾਅਦ ਖੁਦ ਵਾਕਆਊਟ ਹੋ ਗਏ। ਕੈਪਟਨ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਾਚ ਅਤੇ ਵਾਰਡ ਸਟਾਫ ਦੇ ਇਕ ਮੈਂਬਰ ਨੂੰ 'ਆਪ' ਦੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਮੁੱਕੇ ਮਾਰੇ ਹਨ।