‘ਸਕੂਲ ਆਫ ਐਮੀਨੈਂਸ’ ਨੂੰ ਲੈ ਕੇ ਬੋਲੇ CM ਮਾਨ, ‘NRI ਵੀਰਾਂ ਦੇ ਸਪਾਂਸਰ ਕਰਨ ਲਈ ਆ ਰਹੇ ਫ਼ੋਨ’

03/04/2023 2:21:06 AM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਕੂਲ ਪ੍ਰਬੰਧ ’ਚ ਸੁਧਾਰ ਕਰਕੇ ਸਕੂਲਾਂ ਦੀ ਸ਼ਾਨ ਬਹਾਲ ਕਰਨ ਵੱਲ ਵੱਡੀ ਪਹਿਲਕਦਮੀ ਕਰ ਰਹੀ ਹੈ, ਜਿਸ ਤਹਿਤ ਸ਼ੁਰੂ ਕੀਤੇ ਗਏ ਨਵੇਂ  117 ‘ਸਕੂਲ ਆਫ਼ ਐਮੀਨੈਂਸ’ ਵਿਚ ਪੜ੍ਹਾਈ ਦਾ ਕਾਰਜ ਅਪ੍ਰੈਲ 2023 ਤੋਂ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਮਾਨ ਨੇ ‘ਸਕੂਲ ਆਫ ਐਮੀਨੈਂਸ’ ਬਾਰੇ ਬੋਲਦਿਆਂ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਆਸ ਬੱਝੀ ਹੈ ਕਿ ਜਿਸ ਤਰੀਕੇ ਨਾਲ ਸਾਨੂੰ ਵਿਦੇਸ਼ਾਂ ਤੋਂ ਐੱਨ. ਆਰ. ਆਈਜ਼ ਦੇ ਬਹੁਤ ਫ਼ੋਨ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਰੋਕਿਆ, NIA ਟੀਮ ਵੱਲੋਂ ਪੁੱਛਗਿੱਛ

ਵਿਦੇਸ਼ਾ ’ਚ ਵਸਦੇ ਐੱਨ. ਆਰ. ਆਈਜ਼ ਵੀਰ ਫੋਨ ਕਰ ਕੇ ਸਕੂਲਾਂ ਨੂੰ ਸਪਾਂਸਰ ਕਰਨ ਲਈ ਕਹਿ ਰਹੇ ਹਨ ਤੇ ਉਹ ‘ਸਕੂਲ ਆਫ ਐਮੀਨੈਂਸ’ ਲਈ ਜ਼ਮੀਨਾਂ ਦੇਣ ਦੀ ਪੇਸ਼ਕਸ਼ ਵੀ ਕਰ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਬਣਿਆ ਹੈ, ਹੁਣ ਸਾਡੇ ਬੱਚੇ ਦਸਵੀਂ ਜਾਂ ਬਾਰ੍ਹਵੀਂ ਕਰਕੇ ਆਈਲੈਟਸ ਵੱਲ ਨਹੀਂ ਜਾਣਗੇ, ਸਗੋਂ ਉਹ ਸਕਿੱਲਡ ਹੋਣਗੇ। ਉਨ੍ਹਾਂ ਕਿਹਾ ਕਿ ‘ਸਕੂਲ ਆਫ ਐਮੀਨੈਂਸ’ ’ਚੋਂ ਵਿਦਿਆਰਥੀ ਸਕਿੱਲਡ ਬਣ ਕੇ ਨਿਕਲਣਗੇ।

ਇਹ ਖ਼ਬਰ ਵੀ ਪੜ੍ਹੋ : ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਅੰਮ੍ਰਿਤਪਾਲ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦਾ ਵੇਰਵਾ ਹੋ ਰਿਹਾ ਤਿਆਰ

Manoj

This news is Content Editor Manoj