CM ਮਾਨ ਦਾ ਮਨਪ੍ਰੀਤ ਬਾਦਲ ’ਤੇ ਤੰਜ਼, ‘ਜਦੋਂ ਖ਼ਜ਼ਾਨੇ ਦੀ ਚਾਬੀ ਹੱਥ ’ਚ ਸੀ, ਉਦੋਂ ਕਿਉਂ ਨਹੀਂ ਕੀਤੀ ਪੰਜਾਬ ਦੀ ਚਿੰਤਾ

01/23/2023 4:57:19 AM

ਲੁਧਿਆਣਾ (ਹਿਤੇਸ਼)–ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਟਿੱਪਣੀ ਤੋਂ ਬਾਅਦ ਸੀ. ਐੱਮ. ਭਗਵੰਤ ਮਾਨ ਨੇ ਵੀ ਤੰਜ਼ ਕੱਸਿਆ ਹੈ ਅਤੇ ਕੁਰੱਪਸ਼ਨ ਕਰਨ ਵਾਲੇ ਨੇਤਾਵਾਂ ਨੂੰ ਦੋ-ਟੁੱਕ ਚਿਤਾਵਨੀ ਦਿੱਤੀ ਗਈ ਹੈ। ਇਸ ਮਾਮਲੇ ’ਚ ਸੀ. ਐੱਮ. ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਦਾ ਨਾਂ ਲਏ ਬਿਨਾਂ ਤੰਜ਼ ਕੱਸਿਆ ਹੈ ਕਿ ਜੋ ਪਹਿਲਾਂ ਖ਼ਜ਼ਾਨਾ ਖਾਲੀ ਹੋਣ ਦੀ ਗੱਲ ਕਹਿੰਦੇ ਸੀ, ਉਹ ਇਨ੍ਹਾਂ ਦਿਨਾਂ ’ਚ ਕਿੱਥੇ ਘੁੰਮ ਰਹੇ ਹਨ ਅਤੇ ਹੁਣ ਉਰਦੂ ਸ਼ੇਅਰ ਉੱਧਰ ਚੱਲਣਗੇ। ਮਾਨ ਨੇ ਕਿਹਾ ਕਿ ਜੋ ਹੁਣ ਪੰਜਾਬ ਦੀ ਚਿੰਤਾ ਹੋਣ ਦੀ ਗੱਲ ਕਹਿ ਰਹੇ ਹਨ ਪਰ ਉਸ ਸਮੇਂ ਪੰਜਾਬ ਦੀ ਚਿੰਤਾ ਕਿਉਂ ਨਹੀਂ ਕੀਤੀ, ਜਦੋਂ ਖ਼ਜ਼ਾਨੇ ਦੀ ਚਾਬੀ ਉਨ੍ਹਾਂ ਦੇ ਹੱਥ ’ਚ ਸੀ।

ਇਹ ਖ਼ਬਰ ਵੀ ਪੜ੍ਹੋ : ਸੈਲੂਨ ’ਚ ਕੰਮ ਕਰ ਕੇ ਪਰਤ ਰਹੀ ਕੁੜੀ ਨੂੰ ਕੀਤਾ ਅਗਵਾ

ਮਾਨ ਨੇ ਕਿਹਾ ਕਿ ਜੋ ਨੇਤਾ ਭਾਜਪਾ ’ਚ ਜਾ ਰਹੇ ਹਨ, ਉਹ ਭਾਜਪਾ ਦੀ ਪਾਲਿਸੀ ਨੂੰ ਪਿਆਰ ਨਹੀਂ ਕਰਦੇ, ਸਗੋਂ ਸਾਥੋਂ ਡਰਦੇ ਹਨ ਪਰ ਭਾਜਪਾ ’ਚ ਜਾਣ ਦਾ ਇਹ ਮਤਲਬ ਨਹੀਂ ਕਿ ਬਚ ਜਾਣਗੇ ਕਿਉਂਕਿ ਜਦ ਵਿਜੀਲੈਂਸ ਦੀ ਰਿਪੋਰਟ ਬਣਦੀ ਹੈ ਤਾਂ ਉਹ ਨਾਂ ਦੇ ਨਾਲ ਇਹ ਨਹੀਂ ਦੇਖਦੇ ਕਿ ਕਿਹੜੀ ਪਾਰਟੀ ਦਾ ਨੇਤਾ ਹੈ। ਮਾਨ ਨੇ ਦਾਅਵਾ ਕੀਤਾ ਕਿ ਜੇ ਕਿਸੇ ਨੇ 5 ਸਾਲ ਜਾਂ 10 ਸਾਲ ਪਹਿਲਾਂ ਜੋ ਪੈਸਾ ਲੁੱਟਿਆ ਹੈ, ਉਹ ਖ਼ਜ਼ਾਨੇ ’ਚ ਵਾਪਸ ਆਵੇਗਾ ਅਤੇ ਲੋਕਾਂ ਤੱਕ ਪੁੱਜੇਗਾ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਚ ਹਿੰਦੂ ਕੁੜੀ ਨੂੰ ਫਿਰ ਬਣਾਇਆ ਨਿਸ਼ਾਨਾ, ਇਸਲਾਮ ਤੋਂ ਇਨਕਾਰ ਕਰਨ ’ਤੇ ਕੀਤਾ ਜਬਰ-ਜ਼ਿਨਾਹ

Manoj

This news is Content Editor Manoj