ਦਸੂਹਾ ''ਚ ਬੰਦ ਦਾ ਕੋਈ ਅਸਰ ਨਹੀਂ, ਦੁਕਾਨਾਂ ਤੇ ਬਾਜ਼ਾਰ ਖੁੱਲ੍ਹੇ ਰਹੇ

04/10/2018 5:35:52 PM

ਦਸੂਹਾ (ਝਾਵਰ) : ਅੱਜ ਰਾਖਵਾਂਕਰਨ ਦੇ ਵਿਰੋਧ 'ਚ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਇਸ ਸਬੰਧ 'ਚ ਅੱਜ ਦਸੂਹਾ ਸ਼ਹਿਰ, ਕਸਬਾ ਮੁਹੱਲਾ, ਕੈਥਾ ਮੁਹੱਲਾ 'ਚ ਬੰਦ ਦਾ ਕੋਈ ਅਸਰ ਨਹੀਂ ਹੋਇਆ। ਮੁੱਖ ਬਾਜ਼ਾਰ 'ਤੇ ਦੁਕਾਨਾਂ ਆਮ ਵਾਂਗ ਖੁੱਲੀਆ ਰਹੀਆਂ। ਲੋਕਾਂ ਨੇ ਵੀ ਆਮ ਦੀ ਤਰ੍ਹਾਂ ਖਰੀਦਦਾਰੀ ਕੀਤੀ ਤੇ ਬਾਜ਼ਾਰ 'ਚ ਚਹਿਲ ਪਹਿਲ ਰਹੀ। ਕੌਮੀ ਸ਼ਾਹ ਮਾਰਗ 'ਤੇ ਲਿੰਕ ਸੜਕਾਂ 'ਤੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਨਾਲ ਹੋਰ ਵਹਿਕਲਾਂ ਦਾ ਆਉਣਾ ਜਾਣਾ ਜਾਰੀ ਰਿਹਾ। ਜਦੋਂਕਿ ਕਸਬਾ ਘੋਗਰਾ ਅਤੇ ਬੱਸ ਅੱਡਾ ਰੰਧਾਵਾ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ।
ਇਸ ਦੌਰਾਨ ਬਲੱਗਣ ਚੌਣ ਦਸੂਹਾ ਵਿਖੇ ਕੁਝ ਮਿੰਟਾਂ 'ਚ ਯੁਵਾ ਮੋਰਚਾ ਦਸੂਹਾ ਦੇ ਵਰਕਰ ਰਾਖਵਾ ਕਰਨ ਦੇ ਵਿਰੋਧ 'ਚ ਨਾਅਰੇ ਲਗਾਉਂਦੇ ਹੋਏ ਆਏ ਤੇ ਰਾਖਵਾ ਕਰਨ ਦਾ ਪੁਤਲਾ ਫੂਕਿਆ ਗਿਆ। ਮਨੀ ਸ਼ਰਮਾ, ਦੀਪਕ ਕੈਲਾ, ਸੌਰਵ ਕੈਲਾ, ਈਸ਼ਾਨ ਪਰਾਸ਼ਰ, ਸਾਹਿਲ ਅਰੋੜਾ, ਸੰਨੀ ਰਾਜਨ ਤੇ ਕੁਲਦੀਪ ਤੋਂ ਇਲਾਵਾ ਹੋਰ ਵਰਕਰ ਸ਼ਾਮਲ ਸਨ।
ਰਾਖਵਾ ਕਰਨ ਦੇ ਬੰਦ ਸਬੰਧੀ ਜਾਣਕਾਰੀ ਦਿੰਦੇ ਡੀ.ਐੱਸ.ਪੀ ਦਸੂਹਾ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਤੇ ਆਸਪਾਸ ਸੁਰੱਖਿਆ ਦੇ ਪ੍ਰਬੰਧ ਕੀਤੇ ਗਈ। ਥਾਣਾ ਮੁੱਖੀ ਦੀ ਅਗਵਾਈ 'ਚ ਸ਼ਹਿਰ 'ਚ ਗਸਤ ਜਾਰੀ ਰਹੀ। ਸ਼ਹਿਰ 'ਚ ਦੁਕਾਨਾਂ ਆਮ ਦੀ ਤਰ੍ਹਾਂ ਖੁੱਲੀਆਂ ਰਹੀਆ ਤੇ ਸਾਰੇ ਪਾਸੇ ਸ਼ਾਂਤੀ ਦਾ ਮਾਹੌਲ ਰਿਹਾ।