ਲਾਪਰਵਾਹੀ! ਸਿਵਲ ਹਸਪਤਾਲ ਦੇ ਬਾਹਰ ਬਜ਼ੁਰਗ ਨੇ ਤੜਫ-ਤੜਫ ਕੇ ਤੋੜਿਆ ਦਮ (ਵੀਡੀਓ)

07/16/2018 3:42:34 PM

ਜਲੰਧਰ (ਸੋਨੂੰ)— ਜਲੰਧਰ ਦੇ ਸਿਵਲ ਹਸਪਤਾਲ 'ਚ ਇਕ ਬਜ਼ੁਰਗ ਦਾ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸਕਿਓਰਿਟੀ ਗਾਰਡ ਨੇ ਦੱਸਿਆ ਕਿ ਹਸਤਪਾਲ ਦੀ ਕੰਧ ਨਾਲ ਇਹ ਬਜ਼ੁਰਗ ਚਾਰ ਘੰਟਿਆਂ ਤੱਕ ਤੜਫਦਾ ਰਿਹਾ, ਜਿਸ ਬਾਰੇ ਸਕਿਓਰਿਟੀ ਗਾਰਡ ਅਤੇ ਕਈ ਹੋਰਨਾਂ ਵੱਲੋਂ ਵੀ ਡਾਕਟਰ ਨੂੰ ਸੂਚਿਤ ਕੀਤਾ ਗਿਆ ਪਰ ਕਿਸੇ ਨੇ ਵੀ ਬਜ਼ੁਰਗ ਦੀ ਕੋਈ ਸਾਰ ਨਹੀਂ ਲਈ ਅਤੇ ਆਖਿਰ ਇਲਾਜ ਨਾ ਮਿਲਣ ਕਾਰਨ ਉਸ ਨੇ ਬਾਹਰ ਹੀ ਦਮ ਤੋੜ ਦਿੱਤਾ।ਜਦੋਂ ਇਸ ਬਾਰੇ ਮੈਡੀਕਲ ਸੁਪਰੀਟੈਂਡੈਂਟ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਮਰੀਜ਼ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ।  


ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲਾਂ ਦਾ ਇਹ ਹਾਲ ਬਿਆਨ ਕਰ ਰਿਹਾ ਹੈ ਕਿ ਆਮ ਲੋਕਾਂ ਨਾਲ ਚੰਗੀਆਂ ਸਿਹਤ ਸਹੂਲਤਾਂ ਦੇ ਵਾਅਦੇ ਕਰਨ ਵਾਲੀ ਸਰਕਾਰ ਦੇ ਦਾਅਵੇ ਹਾਲੇ ਖੋਖਲੇ ਹਨ, ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਜੇਕਰ ਸਹੀ ਸਮੇਂ 'ਤੇ ਬਜ਼ੁਰਗ ਨੂੰ ਇਲਾਜ ਮਿਲਿਆ ਹੁੰਦਾ ਤਾਂ ਸ਼ਾਇਦ ਬਜ਼ੁਰਗ ਦੀ ਜਾਨ ਬਚ ਸਕਦੀ ਸੀ।