ਸਿਟੀ ਇੰਸਟੀਚਿਊਟ ਰੇਡ: ਸਿਵਲ ਹਸਪਤਾਲ 'ਚ ਹੋਈ ਕਸ਼ਮੀਰੀ ਅੱਤਵਾਦੀਆਂ ਦੀ ਮੈਡੀਕਲ ਜਾਂਚ

10/17/2018 1:02:04 PM

ਜਲੰਧਰ (ਵਰੁਣ)— ਬੀਤੇ ਦਿਨੀਂ ਸਿਟੀ ਇੰਸਟੀਚਿਊਟ 'ਚ ਪੁਲਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਖਤਰਨਾਕ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਤਿੰਨੋਂ ਅੱਤਵਾਦੀਆਂ ਨੂੰ ਬੁੱਧਵਾਰ ਮੈਡੀਕਲ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। 

ਜਾਣਕਾਰੀ ਮੁਤਾਬਕ ਤਿੰਨੋਂ ਅੱਤਵਾਦੀਆਂ ਨੂੰ ਸੀ. ਆਈ. ਏ. ਸਟਾਫ ਇੰਚਾਰਜ ਅਜੇ ਸਿੰਘ ਦੀ ਅਗਵਾਈ 'ਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਾਂਚ ਹੋਣ ਤੋਂ ਬਾਅਦ ਸਖਤ ਸੁਰੱਖਿਆ 'ਚ ਪੁਲਸ ਉਨ੍ਹਾਂ ਨੂੰ ਹਸਪਤਾਲ ਤੋਂ ਜੇਲ ਲਈ ਲੈ ਗਈ। ਜ਼ਿਕਰਯੋਗ ਹੈ ਕਿ ਅੱਤਵਾਦੀ ਮੂਸਾ ਦੇ ਸੱਕੇ ਭਰਾ ਯੂਸੁਫ ਰਫੀਕ ਭੱਟ ਨੂੰ ਬੀਤੇ ਦਿਨ ਪੁਲਸ ਕਸਟਡੀ 'ਚ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਅੱਤਵਾਦੀ ਰਫੀਕ ਭੱਟ ਨੂੰ 101 ਦੇ ਕਰੀਬ ਬੁਖਾਰ ਪਾਇਆ ਗਿਆ ਸੀ। ਥਾਣਾ ਸਦਰ ਦੇ ਐੱਸ. ਐੱਚ. ਓ. ਬਿਮਲਕਾਂਤ ਪੁਲਸ ਫੋਰਸ ਦੇ ਨਾਲ ਰਫੀਕ ਨੂੰ ਸਿਵਲ ਹਸਪਤਾਲ ਚੈੱਕਅਪ ਤੋਂ ਬਾਅਦ ਕੈਦੀ ਵਾਰਡ 'ਚ ਸ਼ਿਫਟ ਕੀਤਾ ਗਿਆ ਸੀ।