ਨਗਰ ਕੌਂਸਲ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ''ਚ ਕਰਵਾਈ ਫੌਗਿੰਗ

11/12/2017 3:12:09 AM

ਕਪੂਰਥਲਾ,   (ਗੁਰਵਿੰਦਰ ਕੌਰ)-  ਕਪੂਰਥਲਾ ਸ਼ਹਿਰ 'ਚ ਮੱਖੀ, ਮੱਛਰਾਂ ਨਾਲ ਫੈਲਣ ਵਾਲੀਆਂ ਭਿਆਨਕ ਬੀਮਾਰੀਆਂ ਦੀ ਰੋਕਥਾਮ ਲਈ ਨਗਰ ਕੌਂਸਲ ਕਪੂਰਥਲਾ ਦੇ ਕਾਰਜ ਸਾਧਕ ਅਧਿਕਾਰੀ ਕੁਲਭੂਸ਼ਣ ਗੋਇਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੈਨੇਟਰੀ ਸੁਪਰਵਾਈਜ਼ਰ ਤਿਲਕ ਰਾਜ ਦੀ ਅਗਵਾਈ 'ਚ ਪਟੇਲ ਨਗਰ, ਗੁਰੂ ਤੇਗ ਬਹਾਦਰ ਨਗਰ, ਗਰੀਨ ਪਾਰਕ, ਮਨਸੂਰਵਾਲ ਤੇ ਜਲੰਧਰ ਰੋਡ 'ਤੇ ਫੋਗਿੰਗ ਕੀਤੀ ਗਈ। ਸੈਨੇਟਰੀ ਸੁਪਰਵਾਈਜ਼ਰ ਤਿਲਕ ਰਾਜ ਤੇ ਆਪਰੇਟਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਸਰਦੀ ਮੌਸਮ ਦੇ ਮੱਦੇਨਜ਼ਰ ਮੱਖੀ, ਮੱਛਰਾਂ ਦੀ ਰੋਕਥਾਮ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫੌਗਿੰਗ  ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੌਗਿੰਗ ਕਰਨ ਦਾ ਕੰਮ ਲਗਾਤਾਰ ਜਾਰੀ ਰਹੇਗਾ, ਤਾਂ ਜੋ ਕਈ ਭਿਆਨਕ ਬੀਮਾਰੀਆਂ ਦੇ ਕਾਰਨ ਬਣਦੇ ਮੱਖੀ, ਮੱਛਰਾਂ ਦਾ ਖਾਤਮਾ ਕੀਤਾ ਜਾ ਸਕੇ।