CIA ਸਟਾਫ ਜੈਤੋ ਵੱਲੋਂ 20 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 3 ਕਾਬੂ

08/09/2020 8:17:16 PM

ਜੈਤੋ,(ਵੀਰਪਾਲ/ਗੁਰਮੀਤਪਾਲ)- ਸਵਰਨਦੀਪ ਸਿੰਘ ਐਸ.ਐਸ.ਪੀ. ਫਰੀਦਕੋਟ, ਸ੍ਰੀ ਸੇਵਾ ਸਿੰਘ ਮੱਲੀ ਐੱਸ.ਪੀ. ( ਇੰਨਵੈਸਟੀਗੇਸ਼ਨ ) ਫਰੀਦਕੋਟ , ਜਸਤਿੰਦਰ ਸਿੰਘ ਧਾਲੀਵਾਲ ਡੀ.ਐਸ.ਪੀ. ( ਡੀ ) ਫਰੀਦਕੋਟ ਤੇ ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਸ ਸਬ - ਡਵੀਜਨ ਜੈਤੋ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਿਆਂ ਨਸ਼ੇ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ। ਜਦੋਂ ਪੁਲਸ ਪਾਰਟੀ ਨੇ ਬਾਜਾਖਾਨਾ ਰੋਡ , ਪੁਲ ਡਰੇਨ ਬੱਸ ਅੱਡਾ ਦਲ ਸਿੰਘ ਵਾਲਾ ਵਿਖੇ ਕਾਰ ਟਾਟਾ ਇੰਡੀਕਾ ਨੂੰ ਸ੍ਰੀ ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਸ ਸਬ - ਡਵੀਜਨ ਜੈਤੋ ਦੀ ਹਾਜਰੀ 'ਚ ਕਾਰ ਦੀ ਤਲਾਸੀ ਕੀਤੀ ਤਾਂ ਦੋਸੀ ਗੰਗਾ ਸਿੰਘ ਪੁੱਤਰ ਅਜੈਬ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਧੂੜਕੋਟ ਥਾਣਾ ਕੋਟਭਾਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਕਸ਼ਮੀਰ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਚੈਨਾ ਥਾਣਾ ਜੈਤੋ ਜ਼ਿਲਾ ਫਰੀਦਕੋਟ ਨੂੰ ਕਾਬੂ ਕਰਕੇ ਉਨ੍ਹਾਂ ਪਾਸਂੋ 1500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ । ਜਿਸ 'ਤੇ ਐਸ.ਆਈ. ਕੁਲਬੀਰ ਚੰਦ ਇੰਚਾਰਜ ਸੀ.ਆਈ.ਏ ਸਟਾਫ ਜੈਤੋ ਵੱਲੋ ਮੁਕੱਦਮਾ ਨੰਬਰ ਅ / ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੈਤੋ ਦਰਜ ਰਜਿਸਟਰ ਕਰਾਇਆ ਗਿਆ । ਪੁਛਗਿੱਛ ਦੌਰਾਨ ਰੰਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਬਿੱਟੂ ਸਿੰਘ ਪੁੱਤਰ ਨਾਇਬ ਸਿੰਘ ਪੁੱਤਰ ਵੀਰ ਸਿੰਘ ਵਾਸੀ ਥਰਾਜ ਵਾਲਾ ਥਾਣਾ ਲੰਬੀ ਜਿਲਾ ਸ੍ਰੀ ਮੁਕਤਸਰ ਸਾਹਿਬ ਹੈ , ਜੋ ਵੀ ਜੈਤੋ ਏਰੀਆ 'ਚ ਨਸ਼ੀਲੀਆ ਗੋਲੀਆ ਵੇਚਣ ਦਾ ਕੰਮ ਕਰਦਾ ਹੈ। ਜਿਸ ਤੇ ਬਿੱਟੂ ਸਿੰਘ ਨੂੰ ਮੁਕੱਦਮਾ ਵਿੱਚ ਦੋਸੀ ਨਾਮਜ਼ਦ ਕੀਤਾ ਗਿਆ ਅਤੇ ਦੋਸ਼ੀ ਰੰਗਾ ਸਿੰਘ ਉੱਕਤ ਦੇ ਮੁਤਾਬਿਕ ਪੁਲ ਸੂਆ ਪਿੰਡ ਰਾਮੇਆਣਾ ਵਿਖੇ ਸ੍ਰੀ ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਸ ਸਬ - ਡਵੀਜਨ ਜੈਤੋ ਸਮੇਤ ਐਸ.ਆਈ. ਹਰਪ੍ਰੇਮ ਸਿੰਘ ਥਾਣਾ ਜੈਤੋ ਸਮੇਤ ਸਾਥੀ ਕਰਮਚਾਰੀਆਂ ਅਤੇ ਸੀ.ਆਈ.ਏ. ਸਟਾਫ ਜੈਤੋ ਦੇ ਕਰਮਚਾਰੀਆ ਨੇ ਸਾਂਝੇ ਤੌਰ 'ਤੇ ਨਾਕਾਬੰਦੀ ਕੀਤੀ। ਪਿੰਡ ਅਬਲੂ ਕੋਟਲੀ ਦੀ ਤਰਫੋ ਆਈ ਕਾਰ ਕਰੋਲਾ ਰੰਗ ਸਿਲਵਰ ਗਰੇਅ ਨੂੰ ਰੋਕ ਕੇ ਬਿੱਟੂ ਸਿੰਘ ਉੱਕਤ ਨੂੰ ਕਾਬੂ ਕਰਕੇ ਸ੍ਰੀ ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਸ ਸਬ - ਡਵੀਜ਼ਨ ਜੈਤੋ ਦੀ ਨਿਗਰਾਨੀ ਵਿੱਚ ਕਾਰ ਕਰੋਲਾ ਦੀ ਤਲਾਸੀ ਕੀਤੀ ਤਾਂ ਕਾਰ ਵਿੱਚੋਂ 18,500 ਨਸ਼ੀਲੀਆ ਗੋਲੀਆ ਬਰਾਮਦ ਹੋਈਆ । ਦੋਸੀ ਰੰਗਾ ਸਿੰਘ , ਕਸਮੀਰ ਸਿੰਘ ਅਤੇ ਬਿੱਟੂ ਸਿੰਘ ਨਸ਼ੀਲੀਆ ਗੋਲੀਆ ਵੇਚਣ ਅਤੇ ਖਰੀਦਣ ਦਾ ਕੰਮ ਇੱਕਠੇ ਹੀ ਕਾਫੀ ਸਮੇ ਤੋਂ ਕਰਦੇ ਆ ਰਹੇ ਹਨ । ਦੋਸੀ ਰੰਗਾ ਸਿੰਘ , ਕਸ਼ਮੀਰ ਸਿੰਘ ਅਤੇ ਬਿੱਟੂ ਸਿੰਘ ਦਾ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲੀਆ ਗੋਲੀਆ ਕਿੱਥੇ ਲੈ ਕੇ ਆਉਂਦੇ ਹਨ ਅਤੇ ਹੋਰ ਕਿਹੜੇ ਕਿਹੜੇ ਵਿਅਕਤੀ ਨਸ਼ੀਲੀਆ ਗੋਲੀਆ ਵੇਚਣ ਵਿੱਚ ਸਾਥ ਦਿੰਦੇ ਹਨ ਅਤੇ ਦੋਸੀ ਰੰਗਾ ਸਿੰਘ , ਕਸ਼ਮੀਰ ਸਿੰਘ ਅਤੇ ਬਿੱਟੂ ਸਿੰਘ ਦੇ ਕ੍ਰਿਮੀਨਲ ਰਿਕਾਰਡ ਬਾਰੇ ਪਤਾ ਕੀਤਾ ਜਾ ਰਿਹਾ ਹੈ ।
ਇੱਥੇ ਵੀ ਦੱਸਣਯੋਗ ਹੈ ਕਿ ਕੁੰਭ ਕਰਨੀ ਨੀਂਦ ਸੁੱਤਾ ਪੁਲਿਸ ਵਿਭਾਗ ਹੁਣ ਤਰਨਤਰਨ ਵੱਡੀ ਘਟਨਾ ਤੋਂ ਬਾਅਦ ਆਪਣਾ ਰੰਗ ਦਿਖਾ ਰਹੀ ਹੈ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਨਜਿੲਜ ਸ਼ਰਾਬ ਅਤੇ ਨਸ਼ੀਲੇ ਪਦਾਰਥ ਦੀ ਵਿਕਰੀ ਜੈਤੋ ਅਤੇ ਆਸ ਪਾਸ ਦੇ ਪਿੰਡਾਂ ਹੁੰਦੀ ਹੈ

Bharat Thapa

This news is Content Editor Bharat Thapa