ਚਾਈਨਾ ਡੋਰ ਵੇਚਣ ਵਾਲਾ ਗ੍ਰਿਫਤਾਰ, 341 ਗੱਟੂ ਬਰਾਮਦ

01/02/2018 6:45:34 AM

ਅੰਮ੍ਰਿਤਸਰ,    (ਸੰਜੀਵ)-  ਸੀ. ਆਈ. ਏ. ਸਟਾਫ ਦੀ ਪੁਲਸ ਨੇ ਅੱਜ ਇਸਲਾਮਾਬਾਦ ਖੇਤਰ ਵਿਚ ਕੀਤੀ ਛਾਪੇਮਾਰੀ ਦੇ ਦੌਰਾਨ ਚਾਈਨਾ ਡੋਰ ਵੇਚਣ ਦਾ ਧੰਦਾ ਕਰਨ ਦੇ ਇਲਜ਼ਾਮ ਵਿਚ ਰਾਕੇਸ਼ ਕੁਮਾਰ ਨਿਵਾਸੀ ਇਸਲਾਮਾਬਾਦ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕਬਜ਼ੇ 'ਚ 341 ਗੱਟੂ ਬਰਾਮਦ ਹੋਏ। ਪੁਲਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਵੇਚ ਰਿਹਾ ਹੈ ਜਿਸ 'ਤੇ ਅੱਜ ਇਕ ਆਪ੍ਰੇਸ਼ਨ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।