ਪਟਿਆਲਾ : 72 ਘੰਟਿਆਂ ਦੌਰਾਨ 2 ਬੱਚੇ, 1 ਮਹਿਲਾ ਅਤੇ 2 ਵਿਅਕਤੀ ਲਾਪਤਾ

12/11/2019 6:35:52 PM

ਪਟਿਆਲਾ (ਜੋਸਨ) : ਬੀਤੇ 72 ਘੰਟਿਆਂ ਦੌਰਾਨ ਪਟਿਆਲਾ 'ਚੋਂ 2 ਬੱਚੇ, 1 ਮਹਿਲਾ ਅਤੇ 2 ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਇਸ ਸਬੰਧੀ ਲਾਪਤਾ ਹੋਇਆਂ ਦੇ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਦੀਆਂ ਤਸਵੀਰਾ ਭਾਖੜਾ ਨਹਿਰ ਤੇ ਬੈਠੇ ਗੋਤਾਖੋਰਾਂ ਨੂੰ ਦੇ ਦਿੱਤੀਆਂ ਹਨ। ਜਾਣਕਾਰੀ ਦਿੰਦਿਆ ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਭਾਖੜਾ ਨਹਿਰ ਦੇ ਕੰਢੇ ਤੋਂ ਇਕ ਸਕੂਟੀ ਅਤੇ ਸੁਸਾਇਡ ਨੋਟ ਬਰਾਮਦ ਹੋਇਆ ਸੀ। ਉਨ੍ਹਾਂ ਮੁਤਾਬਿਕ ਇਹ ਸਕੂਟੀ ਜੇ.ਪੀ. ਕਾਲੋਨੀ ਨਿਵਾਸੀ ਉਮੇਸ਼ ਗੁਪਤਾ ਦੀ ਦੱਸੀ ਜਾ ਰਹੀ ਹੈ ਜੋ ਆਪਣੇ 6 ਸਾਲ ਦੇ ਬੱਚੇ ਕੁਨਾਲ ਅਤੇ ਪਤਨੀ ਸੁਮਨ ਸਮੇਤ ਲਾਪਤਾ ਹੈ। 72 ਘੰਟੇ ਦਿਨ ਬੀਤ ਜਾਣ ਦੇ ਬਾਅਦ ਵੀ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

ਲਾਪਤਾ ਉਮੇਸ਼ ਕੁਮਾਰ ਦੇ ਭਰਾ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਉਮੇਸ਼ 2 ਸਾਲ ਤੋਂ ਵੱਖ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਕਰੀਬ 3 ਮਹੀਨੇ ਪਹਿਲਾਂ ਉਸ ਨੇ ਜੇ.ਪੀ. ਕਾਲੋਨੀ 'ਚ ਕਿਰਾਏ ਦਾ ਮਕਾਨ ਲਿਆ ਸੀ ਅਤੇ ਸਟੇਸ਼ਨਰੀ ਦੀ ਦੁਕਾਨ ਚਲਾ ਰਿਹਾ ਸੀ ਪਰ ਕਰਜ਼ ਲੈਣ ਦਾ ਪਤਾ ਨਹੀਂ ਹੈ। ਭਰਾ ਹਿਮਾਂਸ਼ੂ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਰੀਬ 20 ਲੱਖ ਦਾ ਕਰਜ਼ਾ ਲੈ ਕੇ ਰੱਖਿਆ ਹੋਇਆ ਸੀ। ਇਸ ਦੇ ਚੱਲਦੇ ਉਸ ਨੇ ਅਤੇ ਪਿਤਾ ਨੇ ਉਸ ਦਾ 6 ਲੱਖ ਦਾ ਕਰਜ਼ਾ ਉਤਾਰ ਦਿੱਤਾ ਸੀ। ਉੱਥੇ ਹੁਣ 20 ਲੱਖ ਦਾ ਕਰਜ਼ਾ ਫਿਰ ਕਿਸ ਤਰ੍ਹਾਂ ਹੋ ਗਿਆ। ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। 

ਇਸ ਤਰਾਂ ਬੀਤੇ 2 ਦਿਨ ਤੋਂ ਬਾਬੂ ਸਿੰਘ ਕਲੌਨੀ ਦਾ ਰਹਿਣ ਵਾਲਾ ਇਕ ਬੱਚਾ ਵਿਆਹ ਸਮਾਗਮ ਵਿਚ ਗਿਆ ਸੀ ਪਰ ਅਜੇ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ। ਇਸੇ ਤਰ੍ਹਾਂ ਪਬਰਾ-ਪਬਰੀ ਦਾ ਵਸਨੀਕ ਇਕ ਵਿਅਕਤੀ ਵੀ ਰਾਤ ਤੋਂ ਲਾਪਤਾ ਹੈ, ਜਿਸ ਦਾ ਮੋਟਰ ਸਾਇਕਲ ਬਰਾਮਦ ਹੋ ਗਿਆ ਹੈ,ਪਰ ਅਜੇ ਤੱਕ ਉਸ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ।

Gurminder Singh

This news is Content Editor Gurminder Singh