ਨਹਿਰ ''ਚ ਡੁੱਬਣ ਨਾਲ ਬੱਚੇ ਦੀ ਸ਼ੱਕੀ ਹਾਲਤ ''ਚ ਮੌਤ

04/28/2018 6:12:26 PM

ਅਬੋਹਰ (ਸੁਨੀਲ) : ਬੱਲੁਆਨਾ ਵਿਧਾਨਸਭਾ ਖੇਤਰ ਦੇ ਪਿੰਡ ਆਜਮਵਾਲਾ ਵਾਸੀ ਇਕ ਬੱਚੇ ਦੀ ਸ਼ੱਕੀ ਹਾਲਤ 'ਚ ਨਹਿਰ 'ਚ ਡੁੱਬਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ । ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। 
ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜ਼ਿਲਾ ਜੋਧਪੁਰ ਦੇ ਪਿੰਡ ਸ਼ੇਰਗੜ ਵਾਸੀ 18 ਸਾਲ ਦਾ ਮੀਲੇ ਖਾਂ ਪੁੱਤਰ ਮੂਸੇ ਖਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਪਿਛਲੇ 2 ਮਹੀਨਿਆਂ ਤੋਂ ਪਿੰਡ ਆਜਮਵਾਲਾ 'ਚ ਇਕ ਭੇੜ ਪਾਲਕ ਦੇ ਕੋਲ ਆਪਣੇ ਸਾਥੀ ਫਾਰੂਖ ਖਾਂ, ਤੇਜ ਖਾਂ, ਨਿਜਾਮ ਖਾਂ ਨਾਲ ਭੇਡਾਂ ਚਰਾਉਣ ਦਾ ਕੰਮ ਕਰਦਾ ਹੈ। 26 ਅਪ੍ਰੈਲ ਦੀ ਸ਼ਾਮ ਨੂੰ ਉਹ ਗੰਗ ਕੈਨਾਲ 'ਚ ਪਾਣੀ ਲੈਣ ਗਿਆ ਸੀ ਅਤੇ ਪਾਣੀ 'ਚ ਡਿੱਗਣ ਕਾਰਨ ਉਹ ਲਾਪਤਾ ਹੋ ਗਿਆ। ਉਸਦੇ ਸਾਥੀਆਂ ਨੇ ਇਸ ਗੱਲ ਦੀ ਸੂਚਨਾ ਠੇਕੇਦਾਰ ਨੂੰ ਦਿੱਤੀ, ਜਿਸ ਤੋਂ ਬਾਅਦ ਉਸਦੀ ਭਾਲ ਸ਼ੁਰੂ ਕੀਤੀ। ਅੱਜ ਮੀਲੇ ਖਾਂ ਦੀ ਲਾਸ਼ ਜੰਡਵਾਲਾ ਮੀਰਾਂ ਸਾਂਗਲਾ ਦੇ ਕੋਲ ਲੰਘਦੀ ਨਹਿਰ 'ਚੋਂ ਬਰਾਮਦ ਹੋ ਗਈ । ਇਸ ਦੀ ਸੂਚਨਾ ਮਿਲਣ 'ਤੇ ਨਰਸੇਵਾ ਨਰਾਇਣ ਸੇਵਾ ਦੇ ਸੇਵਾਦਾਰ ਜਗਦੇਵ ਬਰਾੜ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਸਦਰ ਥਾਣਾ ਪੁਲਸ ਦੀ ਹਾਜ਼ਰੀ 'ਚ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ।ਇਸ ਮੌਕੇ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਰੂਸੂਲ ਖਾਨ, ਨੂਰੇ ਖਾਨ, ਅੱਪੂ ਨੇ ਕਥਿਤ ਤੌਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਠੇਕੇਦਾਰ ਨੇ ਮੀਲੇ ਖਾਂ ਦੇ ਡੁੱਬਣ ਦੀ ਸੂਚਨਾ ਉਨ੍ਹਾਂ ਨੂੰ ਨਹੀਂ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਨੇ ਸਦਰ ਥਾਣਾ ਪੁਲਸ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।