7 ਮਹੀਨਿਆਂ ਦੀ ਗਰਭਵਤੀ ਨੇ ਐਂਬੂਲੈਂਸ ''ਚ ਦਿੱਤਾ ਬੱਚੇ ਨੂੰ ਜਨਮ

07/09/2020 4:26:33 PM

ਬਨੂੜ (ਗੁਰਪਾਲ) : ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ 'ਤੇ ਪੈਂਦੇ ਪਿੰਡ ਕਰਾਲਾ ਨੇੜੇ ਇੱਕ ਪਰਵਾਸੀ ਜਨਾਨੀ ਨੇ ਐਂਬੂਲੈਂਸ-108 'ਚ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਂਬੂਲੈਂਸ ਦੇ ਡਰਾਈਵਰ ਮਨਜੀਤ ਸਿੰਘ ਮਾਨ ਅਤੇ ਟੀ. ਐੱਮ. ਟੀ. ਖੁਸ਼ਪ੍ਰੀਤ ਕੰਬੋਜ ਨੇ ਦੱਸਿਆ ਕਿ ਸਵੇਰੇ 7 ਕੁ ਵਜੇ ਗਰਭਵਤੀ ਲਕਸ਼ਮੀ ਨੂੰ ਸਿਵਲ ਹਸਪਤਾਲ ਮੋਹਾਲੀ ਵਿਖੇ ਰੈਫ਼ਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਕਾਰਗਿਲ 'ਚ ਲਾਪਤਾ ਫੌਜੀ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਦਰਿਆ 'ਚੋਂ ਮਿਲੀ ਲਾਸ਼

ਜਦੋਂ ਉਹ ਲਕਸ਼ਮੀ ਨੂੰ ਲੈ ਕੇ ਸਿਵਲ ਹਸਪਤਾਲ ਜਾ ਰਹੇ ਸਨ ਤਾਂ ਪਿੰਡ ਕਰਾਲਾ ਨੇੜੇ ਉਸ ਨੂੰ ਦਰਦ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸਟਾਫ ਨੇ ਐਂਬੂਲੈਂਸ ਨੂੰ ਮਾਰਗ ਕਿਨਾਰੇ ਖੜ੍ਹੀ ਕਰਕੇ ਪੁੱਤਰ ਦਾ ਜਨਮ ਦਿਵਾਇਆ। ਉਨ੍ਹਾਂ ਦੱਸਿਆ ਕਿ ਜਨਮ ਲੈਣ ਉਪਰੰਤ ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਗਰਭਵਤੀ ਜਨਾਨੀ ਨੂੰ ਸੱਤਵਾਂ ਮਹੀਨਾ ਹੋਣ ਕਾਰਨ ਬਨੂੜ ਹਸਪਤਾਲ ਦੇ ਸਟਾਫ ਨੇ ਉਸ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਨਿਰਧਾਰਿਤ ਸਮੇਂ ਅੰਦਰ ਹੱਲ ਹੋਣ : ਧਰਮਸੋਤ
 

Babita

This news is Content Editor Babita