ਸਹੀ ਰਸਤਾ ਨਾ ਮਿਲਣ ਕਾਰਨ ਭਟਕਿਆ ਮੁੱਖ ਮੰਤਰੀ ਦਾ ਕਾਫਲਾ, ਚਾਰ ਪੁਲਸ ਕਰਮਚਾਰੀ ਮੁਅੱਤਲ

12/08/2017 4:27:42 PM

ਕਪੂਰਥਲਾ (ਬਿਊਰੋ) - ਨਿਊ ਕੈਂਟ ਕਪੂਰਥਲਾ ’ਚ ਸਿੱਖ ਰੇਜੀਮੇਂਟ ਦੇ ਸਥਾਪਨਾ ਦਿਵਸ ’ਤੇ ਆਯੋਜਿਤ ਸਮਾਰੋਹ ’ਚ ਸ਼ਿਰਕਤ ਕਰ ਵਾਪਸ ਜਾਂਦੇ ਸਮੇਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਫਲਾ ਸਹੀ ਰਸਤੇ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਆਲੇ-ਦੁਆਲੇ ਭਟਕਦਾ ਰਿਹਾ। ਇਸ ਲਾਪਰਵਾਹੀ ਕਾਰਨ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਇਕ ਸਬ-ਇੰਸਪੈਕਟਰ ਤੇ ਇਕ ਏ. ਐੱਸ. ਆਈ. ਸਮੇਤ ਚਾਰ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 
ਜ਼ਿਕਰਯੋਗ ਹੈ ਕਿ ਸਮਾਰੋਹ ’ਚ ਸ਼ਾਮਲ ਹੋਣ ਦੇ ਬਾਅਦ ਵਾਪਸ ਜਾਂਦੇ ਸਮੇਂ ਮੁਖ ਮੰਤਰੀ ਕੈਪਟਨ ਦੀ ਐੱਸਕੋਰਟ ਗੱਡੀ ਦੇ ਅੱਗੇ ਚੱਲਣ ਵਾਲੀ ਪੁਲਸ ਦੀ ਵਾਰਨਿਗ ਕਾਰ ਖੁਦ ਰਸਤਾ ਭਟਕ ਗਈ। ਇਸ ਕਾਰਨ ਮੁਖ ਮੰਤਰੀ ਦੇ ਕਾਫਲੇ ਨੂੰ ਵੀ ਕਾਫੀ ਸਮੇਂ ਤੱਕ ਆਲੇ-ਦੁਆਲੇ ਭਟਕਣਾ ਪਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਏਕਤਾ ਭਵਨ ਘਰ ’ਚ ਪਹੁੰਚੇ ਸਨ ਤੇ ਇਸ ਤੋਂ ਬਾਅਦ ’ਚ ਰੇਜੀਮੇਂਟ ਦੇ 75ਵੇਂ ਸਥਾਪਨਾ ਦਿਵਸ ਸਮਾਰੋਹ ’ਚ ਸ਼ਿਕਰਤ ਕਰਨ ਲਈ ਨਿਊ ਕੈਂਟ ਪਹੁੰਚੇ। ਮੁੱਖ ਮੰਤਰੀ ਦੇ ਕਾਫਲੇ ਨੂੰ ਆਰਮੀ ਦੀ ਸੀ. ਐੱਮ. ਐੱਫ. ਵੱਲੋਂ ਅਗਵਾਈ ਦਿੱਤੀ ਗਈ ਪਰ ਮੁੱਖ ਮੰਤਰੀ ਦੀ ਵਾਪਸੀ ਸਮੇਂ ਸੀ. ਐੱਸ. ਟੀ. ਵੱਲੋਂ ਅਗਵਾਈ ਨਾ ਦਿੱਤੇ ਜਾਣ ਕਾਰਨ ਪੰਜਾਬ ਪੁਲਸ ਦੀ ਜੋ ਵਾਰਨਿਗ ਕਾਰ ਅੱਗੇ ਚੱਲ ਰਹੀ ਸੀ ਉਨ੍ਹਾਂ ਨੂੰ ਰਾਸਤਾ ਨਾ ਪਤਾ ਹੋਣ ਕਾਰਨ ਉਹ ਰਾਸਤਾ ਭਟਕ ਗਏ। ਇਸ ਕਾਰਨ ਮੁੱਖ ਮੰਤਰੀ ਦੇ ਕਾਫਲੇ ਨੂੰ ਨਿਊ ਕੈਂਟ ਦੇ ਅੰਦਰ ਹੀ ਭਟਕਨਾ ਪਿਆ। ਰਾਸਤਾ ਨਾ ਮਿਲਣ ਤੇ ਲੇਟ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਨੇ ਆਪਣੇ ਕਰਮਚਾਰੀਆਂ ਫਟਕਾਰ ਲਗਾਈ। ਫਿਲਹਾਲ ਨਿਊ ਕੈਂਟ ’ਚ ਸਖਤ ਸੁਰੱਖਿਆ ਹੋਣ ਕਾਰਨ ਕੋਈ ਵੱਡਾ ਹਾਦਸਾ ਨਹੀਂ ਹੋਇਆ।
ਸਬ-ਇੰਸਪੈਕਟਰ ਨੇ ਨਹੀਂ ਮੰਨਿਆ ਆਦੇਸ਼ - ਸੁਰੱਖਿਆ ਇੰਚਾਰਜ 
ਡੀ. ਐੱਸ. ਪੀ. ਡੀ. ਮੋਹਨ ਲਾਲ ਸਿੱਧੂ ਨੇ ਦੱਸਿਆ ਕਿ ਵਾਰਨਿਗ ਕਾਰ ਜਿਸ ਦੀ ਅਗਵਾਈ ਸਬ-ਇੰਸਪੈਕਟਰ ਰਵਨੀਤ ਸਿੰਘ ਕਰ ਰਹੇ ਸਨ ਉਹ ਵੀ ਮੇਰੇ ਕਹਿਣੇ ਤੋਂ ਬਾਹਰ ਹਨ। ਇਸ ਦੇ ਚਲਦੇ ਕਾਫਲਾ ਰਾਸਤੇ ’ਚੋਂ ਭਟਕ ਗਿਆ। ਲਾਪਰਵਾਹੀ ਕਰਨ ’ਤੇ ਉਸ ਖਿਲਾਫ ਬਣਦੀ ਕਾਰਵਾਈ ਲਈ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੂੰ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਐੱਸ. ਐੱਸ. ਪੀ ਨੇ ਚਾਰ ਪੁਲਸ ਕਰਮਚਾਰੀਆਂ ਨੂੰ ਸੰਸਪੈਂਡ ਕਰ ਦਿੱਤਾ। 
ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
ਐੱਸ. ਐੱਸ. ਪੀ. ਸੰਦੀਪ ਸ਼ਰਮਾ ਦਾ ਕਹਿਣਾ ਹੈ ਕਿ ਭਾਵੇ ਹੀ ਨਿਊ ਕੈਂਟ ਨੂੰ ਸਖਤ ਸੁਰੱਖਿਆ ਦਾ ਜੋਨ ਮੰਨਿਆ ਜਾਂਦਾ ਹੈ ਪਰ ਫਿਰ ਵੀ ਵਾਰਨਿਗ ਕਾਰ ਦੇ ਕਰਮਚਾਰੀਆਂ ਵੱਲੋਂ ਵਰਤੀ ਗਈ ਲਾਪਰਵਾਹੀ ਕਿਸੇ ਕੀਮਤ ’ਤੇ ਸਹਿਨ ਨਹੀਂ ਕੀਤੀ ਜਾਵੇਗੀ। ਲਾਪਰਵਾਹੀ ਕਰਨ ਵਾਲੇ ਕਰਮਚਾਰੀਆਂ ਨੂੰ ਸਹੀ ਰਾਸਤਾ ਨਾ ਮਿਲਣ ਕਾਰਨ ਭਟਕਿਆ ਮੁੱਖ ਮੰਤਰੀ ਦਾ ਕਾਫਲਾ, ਚਾਰ ਪੁਲਸ ਕਰਮਚਾਰੀ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।