ਚੈੱਸ ਮੁਕਾਬਲਿਆਂ 'ਚ ਬੱਚਿਆਂ ਨੇ ਦੌੜਾਏ ਦਿਮਾਗ ਦੇ ਘੋੜੇ (ਵੀਡੀਓ)

06/19/2018 6:49:23 PM

ਜਲੰਧਰ— ਬੱਚਿਆਂ ਨੂੰ ਚੈੱਸ ਪ੍ਰਤੀ ਪ੍ਰੇਰਿਤ ਕਰਨ ਲਈ 'ਪੰਜਾਬ ਕੇਸਰੀ' ਸੈਂਟਰ ਆਫ ਚੈੱਸ ਐਕਸੀਲੈਂਸ ਵੱਲੋਂ 11ਵੀਂ 2 ਦਿਨਾਂ ਚੈੱਸ ਪ੍ਰਤੀਯੋਗਿਤਾ ਦਾ ਆਯੋਜਨ ਕਰਵਾਇਆ ਗਿਆ। ਜਲੰਧਰ ਦੇ 'ਦ ਗਲੇਰੀਆ ਡੀ. ਐੱਲ. ਐੱਫ. ਮਾਲ 'ਚ ਕਰਵਾਈ ਇਸ ਪ੍ਰਤੀਯੋਗਿਤਾ 'ਚ 350 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਇਸ ਪ੍ਰਤੀਯੋਗਿਤਾ 'ਚ ਅੰਡਰ-7 ਲਕਸ਼ਿਤ ਓਵਰਆਲ ਜੇਤੂ ਰਿਹਾ। ਓਥੇ ਹੀ ਇਸੇ ਕੈਟਾਗਿਰੀ 'ਚ ਲੜਕਿਆਂ ਦੇ ਵਰਗ 'ਚ ਕ੍ਰਿਸ਼ਨ ਜਿੰਦਲ ਅਤੇ ਲੜਕੀਆਂ ਦੇ ਵਰਗ 'ਚ ਆਰਿਕਾ ਕਪੂਰ ਨੇ ਜਿੱਤ ਹਾਸਲ ਕੀਤੀ। ਨਾਲ ਹੀ ਦੀਆ ਸੇਤਿਆ ਯੰਗੈਸਟ ਗਰਲ ਅਤੇ ਕਾਰਤਿਕ ਵਰਮਾ ਯੰਗੈਸਟ ਬੁਆਏ ਬਣਿਆ। ਪ੍ਰਤੀਯੋਗਿਤਾ 'ਚ 'ਪੰਜਾਬ ਕੇਸਰੀ' ਦੇ ਡਾਇਰੈਕਟਰ ਅਭਿਜੈ ਚੋਪੜਾ, ਸਾਇਸ਼ਾ ਚੋਪੜਾ, ਅਵਿਨਵ ਚੋਪੜਾ , ਇੰਟਰਨੈਸ਼ਨਲ ਮਾਸਟਰ ਸਾਗਰ ਸ਼ਾਹ ਅਤੇ ਹੋਰਨਾਂ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰਤੀਯੋਗਿਤਾ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ। 
ਡੀ. ਐੱਲ. ਐੱਫ. ਮਾਲ ਦੇ ਮਾਰਕਟਿੰਗ ਅਤੇ ਸੇਲਸ ਹੈੱਡ ਦਿਨੇਸ਼ ਹਾਂਡਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚੈੱਸ ਨੂੰ ਅੱਗੇ ਵਧਾਉਣ ਲਈ ਇਹ ਹੀ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿਲਚਸਪ ਗਲਿ ਇਹ ਰਹੀ ਕਿ ਇੰਟਰਨੈਸ਼ਨਲ ਮਾਸਟਰ ਸਾਗਰ ਸ਼ਾਹ ਵਲੋਂ ਪੰਜਾਬ ਦੇ ਬਿਹਤਰੀਨ ਖਿਡਾਰੀਆਂ ਨਾਲ ਸਾਈਮਨਟੇਨੀਅਸ ਮੁਕਾਬਲਾ ਖੇਡਿਆ ਗਿਆ। ਇਹ ਮੁਕਾਬਲਾ ਤਕਰੀਬਨ ਸਾਢੇ 3 ਘੰਟੇ ਤੱਕ ਚੱਲਿਆ। 'ਪੰਜਾਬ ਕੇਸਰੀ' ਸੈਂਟਰ ਆਫ ਚੈੱਸ ਐਕਸੀਲੈਂਸ 'ਚ ਇਹ ਪਹਿਲਾਂ ਮੌਕਾ ਸੀ ਜਦੋਂ ਬੱਚਿਆਂ ਨੂੰ ਇੰਟਰਨੈਸ਼ਨਲ ਖਿਡਾਰੀ ਨਾਲ ਚੈੱਸ ਖੇਡਣ ਦਾ ਮੌਕਾ ਮਿਲਿਆ।