ਚੇਅ. ਸਾਗਰ ਸ਼ਰਮਾ ਦੀ ਅਗਵਾਈ ''ਚ ਦੁਕਾਨਦਾਰਾਂ ਲਾਇਆ ਲੰਗਰ

02/14/2018 10:07:07 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਭਕਤਾਵਰ) - ਮੰਗਲਵਾਰ ਨੂੰ ਮਹਾਸ਼ਿਵਰਾਤਰੀ ਦੇ ਦਿਹਾੜੇ ਮੌਕੇ ਤਰਨਤਾਰਨ ਰੋਡ ਅੱਡਾ ਝਬਾਲ ਦੇ ਸਮੂਹ ਦੁਕਾਨਦਾਰਾਂ ਵੱਲੋਂ ਆਲ ਇੰਡੀਆ ਐਂਟੀਕੁਰੱਪਸ਼ਨ ਮੋਰਚੇ ਦੇ ਮਾਝਾ ਜੋਨ ਦੇ ਚੇਅ. ਸਾਗਰ ਸ਼ਰਮਾ ਦੀ ਅਗਵਾਈ 'ਚ ਲੰਗਰ ਲਗਾਏ ਗਏ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਦੀ ਆਓ ਭਗਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਸਾਗਰ ਸ਼ਰਮਾ, ਜ਼ਿਲਾ ਜਨਰਲ ਸਕੱਤਰ ਰਾਜਦਵਿੰਦਰ ਸਿੰਘ ਰਾਜਾ ਝਬਾਲ ਨੇ ਕਿਹਾ ਕਿ ਸਾਰੇ ਤਿਉਹਾਰ ਆਪਸੀ ਪਿਆਰ ਅਤੇ ਸਦ ਭਾਵਨਾ ਨਾਲ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਕਿਸੇ ਵੀ ਧਰਮ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ। ਹਰੇਕ ਧਰਮ ਸਤਿਕਾਰਯੋਗ ਹੈ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਚਾਹ ਪਕੌੜੇ, ਬ੍ਰੈਡ ਨਿਊਟਰੀ ਆਦਿ ਦੇ ਲੰਗਰ ਵਰਤਾਏੇ ਗਏ। ਇਸ ਮੌਕੇ ਚੇਅਰਮੈਨ ਸਾਗਰ ਸ਼ਰਮਾਂ, ਵਾਈਸ ਮੀਡੀਆ ਇੰਚਾਰਜ਼ ਕਿਰਪਾਲ ਸਿੰਘ ਸੋਹਲ, ਜ਼ਿਲਾ ਜਨਰਲ ਸਕੱਤਰ ਰਾਜਦਵਿੰਦਰ ਸਿੰਘ ਰਾਜਾ ਝਬਾਲ, ਜਤਿੰਦਰ ਸ਼ਰਮਾ, ਮੀਡੀਆ ਇੰਚਾਰਜ ਸਰਕਲ ਝਬਾਲ, ਮਨਜੀਤ ਸਿੰਘ ਰੰਧਾਵਾ, ਦਵਿੰਦਰਪਾਲ ਝਬਾਲ, ਗੁਲਸ਼ਨ ਖੁੱਲਰ, ਰਾਜਿੰਦਰ ਖੁੱਲਰ, ਮੋਹਿਤ ਝਬਾਲੀਆ, ਅਕਾਸ਼ਦੀਪ ਔਲਖ, ਜੋਬਨਜੀਤ ਸਿੰਘ, ਗੋਪੀ, ਮਨਜੋਤ ਝਬਾਲ, ਚਾਂਦ ਖੁੱਲਰ, ਬਿੱਟੂ ਸੋਹਲ, ਮਨਪ੍ਰੀਤ ਧੁੰਨਾ, ਚੰਨਾ ਟੇਲਰ, ਤੇ ਸਮੂਹ ਏ.ਆਈ.ਏ.ਸੀ.ਐਮ. ਟੀਮ ਝਬਾਲ ਤੇ ਦੁਕਾਨਦਾਰ ਹਾਜ਼ਰ ਸਨ।