CM ਚੰਨੀ ਬੋਲੇ, ਕਾਂਗਰਸ ਦੇ ਸੁਫ਼ਨੇ ਨੂੰ ਵਰਕਰ ਪੂਰਾ ਕਰਨਗੇ, ਕੇਜਰੀਵਾਲ ’ਤੇ ਜਨਤਾ ਨੂੰ ਭਰੋਸਾ ਨਹੀਂ

01/31/2022 11:03:13 AM

ਜਲੰਧਰ (ਧਵਨ)– ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਕਾਂਗਰਸ ਦੇ ਸੁਫ਼ਨੇ ਨੂੰ ਵਰਕਰ ਸਖ਼ਤ ਮਿਹਨਤ ਕਰਕੇ ਵਿਧਾਨ ਸਭਾ ਚੋਣਾਂ ਵਿਚ ਪੂਰਾ ਕਰਨਗੇ ਅਤੇ ਪਾਰਟੀ ਨੂੰ ਮੁੜ ਸੱਤਾ ਵਿਚ ਲਿਆਉਣਗੇ। ਮੁੱਖ ਮੰਤਰੀ ਨੇ ਬੀਤੇ ਦਿਨ ਘੜੂੰਆਂ ’ਚ ਪਾਰਟੀ ਦੇ ਨਵੇਂ ਦਫ਼ਤਰ ਦਾ ਸ਼ੁੱਭ-ਆਰੰਭ ਕਰਨ ਤੋਂ ਬਾਅਦ ਕਿਹਾ ਕਿ ਕਾਂਗਰਸ ਦੀ ਰੀੜ੍ਹ ਦੀ ਹੱਡੀ ਉਸ ਦੇ ਵਰਕਰ ਹਨ, ਜੋ ਪੰਜਾਬ ਦੇ ਹਰ ਗਲੀ-ਮੁਹੱਲੇ ’ਚ ਫੈਲੇ ਹੋਏ ਹਨ।

ਮੁੱਖ ਮੰਤਰੀ ਚੰਨੀ ਨੇ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਬਦੌਲਤ ਹੀ ਪਾਰਟੀ ਦੇ ਵਿਜ਼ਨ ਨੂੰ ਅਸਲੀਅਤ ’ਚ ਬਦਲਣ ਵਿਚ ਸਫ਼ਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 111 ਦਿਨਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਪਾਰਟੀ ਦੇ ਵਰਕਰਾਂ ਨਾਲ ਨਜ਼ਦੀਕੀ ਸਬੰਧ ਬਣਾਏ ਅਤੇ ਉਨ੍ਹਾਂ ਵੱਲੋਂ ਵਿਖਾਏ ਗਏ ਭਰੋਸੇ ਦੀ ਬਦੌਲਤ ਹੀ ਉਹ ਦ੍ਰਿੜ੍ਹ ਨਿਸ਼ਚਾ ਕਰਕੇ ਸਰਕਾਰ ’ਚ ਤੇਜ਼ੀ ਨਾਲ ਫ਼ੈਸਲੇ ਲੈ ਸਕੇ।

ਇਹ ਵੀ ਪੜ੍ਹੋ:  ਸੁਖਜਿੰਦਰ ਰੰਧਾਵਾ ਦਾ ਅਕਾਲੀਆਂ 'ਤੇ ਤੰਜ, ਕਿਹਾ-10 ਸਾਲਾਂ ’ਚ ਨਸ਼ਿਆਂ ਕਾਰਨ ਪੰਜਾਬ ਦਾ ਨਾਂ ਬਦਨਾਮ ਕੀਤਾ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਵਾਸੀਆਂ ਨੂੰ ਭਰੋਸਾ ਨਹੀਂ ਹੈ। ਕੇਜਰੀਵਾਲ ਪੰਜਾਬ ਦੇ ਜਿੰਨੇ ਮਰਜ਼ੀ ਦੌਰੇ ਕਰ ਲੈਣ ਪਰ ਅਖੀਰ ਲੋਕ ਪੰਜਾਬ ਦੀ ਪਾਰਟੀ ਦੀ ਹੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਬਾਹਰੀ ਲੋਕ ਕੁਝ ਦਿਨਾਂ ਲਈ ਸੂਬੇ ਵਿਚ ਆਉਂਦੇ ਹਨ ਅਤੇ ਫਿਰ ਆਪਣੇ ਸੂਬੇ ਨੂੰ ਚਲੇ ਜਾਂਦੇ ਹੈ ਜਦੋਂਕਿ ਸਥਾਨਕ ਨੇਤਾਵਾਂ ਨੇ ਹਮੇਸ਼ਾ ਸੂਬੇ ਵਿਚ ਹੀ ਰਹਿਣਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਜੇਕਰ ਉਨ੍ਹਾਂ ਨੂੰ ਮੁੜ ਮੌਕਾ ਦਿੱਤਾ ਤਾਂ ਉਹ ਪੰਜਾਬ ਦੀ ਜਨਤਾ ਨਾਲ ਜੁਡ਼ੇ ਹਰੇਕ ਮਸਲੇ ਦਾ ਹੱਲ ਕਰ ਦੇਣਗੇ।

ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ’ਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਹਮਲੇ, ਦੋਹਾਂ ਨੂੰ ਦੱਸਿਆ ਵੱਡੇ ਸਿਆਸੀ ਹਾਥੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri