ਆਦਮਪੁਰ ਹਲਕੇ ਦੀ ਤਸਵੀਰ ਹੋਈ ਸਪੱਸ਼ਟ, CM ਚਰਨਜੀਤ ਸਿੰਘ ਚੰਨੀ ਨਹੀਂ ਲੜਨਗੇ ਚੋਣ

01/15/2022 7:29:12 PM

ਜਲੰਧਰ (ਵੈੱਬ ਡੈਸਕ)— 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਕਾਂਗਰਸ ਦੇ ਵੱਲੋਂ ਪਹਿਲੀ ਲਿਸਟ ਜਾਰੀ ਕਰਕੇ ਆਪਣੇ ਕੁਝ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਅੱਜ 86 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਵਾਰ ਫਿਰ ਤੋਂ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਆਦਮਪੁਰ ਹਲਕੇ ਦੀ ਵੀ ਤਸਵੀਰ ਸਪੱਸ਼ਟ ਹੋ ਚੁੱਕੀ ਹੈ ਕਿ ਚਰਨਜੀਤ ਸਿੰਘ ਚੰਨੀ ਆਦਮਪੁਰ ਤੋਂ ਚੋਣ ਨਹੀਂ ਲੜਨਗੇ, ਕਿਉਂਕਿ ਆਦਮਪੁਰ ਹਲਕੇ ਤੋਂ ਕਾਂਗਰਸ ਵੱਲੋਂ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਪਹਿਲਾਂ ਇਹ ਕਿਆਸਕਾਰੀਆਂ ਸਨ ਕਿ ਚਰਨਜੀਤ ਸਿੰਘ ਚੰਨੀ ਨੂੰ ਆਦਮਪੁਰ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਜਦਕਿ ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਹੀ ਟਿਕਟ ਦਿੱਤੀ ਗਈ ਹੈ। ਚੰਨੀ ਆਦਮਪੁਰ ਹਲਕੇ ਤੋਂ ਚੋਣ ਨਹੀਂ ਲੜ ਰਹੇ ਹਨ। 

ਇਥੇ ਦੱਸ ਦੱਸਣਯੋਗ ਹੈ ਕਿ ਮੌਜੂਦਾ ਸਮੇਂ ਦੌਰਾਨ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚੰਨੀ ਦੇ ਦੋਆਬਾ ਦੀ ਕਿਸੇ ਰਿਜ਼ਰਵ ਸੀਟ ਤੋਂ ਚੋਣਾਂ ਲੜਨ ਦੀਆਂ ਕਿਸਆਕਾਰੀਆਂ ਲਗਾਈਆਂ ਜਾ ਰਹੀਆਂ ਸਨ, ਕਿਉਂਕਿ ਦੋਆਬਾ ’ਚ ਸਭ ਤੋਂ ਅਨੁਸੂਚਿਤ ਜਾਤੀ ਦਾ ਵੋਟ ਬੈਂਕ ਹੈ ਅਤੇ ਉਥੋਂ ਚੋਣਾਂ ਲੜਨ ਵਾਲੇ ਬਾਕੀ ਕਾਂਗਰਸੀ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਚੰਨੀ ਨੂੰ ਜਲੰਧਰ ਜ਼ਿਲ੍ਹੇ ਦੀ ਆਦਮਪੁਰ ਸੀਟ ਤੋਂ ਚੋਣ ਮੈਦਾਨ ’ਚ ਉਤਾਰਣ ਦੀ ਚਰਚਾ ਸੀ। ਹੁਣ ਕਾਂਗਰਸੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਲਿਸਟ ’ਚੋਂ ਚੰਨੀ ਨੂੰ ਆਦਮਪੁਰ ਤੋਂ ਨਹੀਂ ਸਗੋਂ ਉਨ੍ਹਾਂ ਦੇ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ਤੋਂ ਹੀ ਟਿਕਟ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਪੰਜਾਬ ਸੱਤਾ ਦਾ ਸਮਰ: ਇਸ ਵਾਰ ਪੇਂਡੂ ਇਲਾਕਿਆਂ ਤੋਂ ਹੀ ਤੈਅ ਹੋਵੇਗਾ ਸੱਤਾ ਦੇ ਸਿੰਘਾਸਨ ਦਾ ਰਾਹ

ਸ੍ਰੀ ਚਮਕੌਰ ਸਾਹਿਬ ਹਲਕੇ ਦਾ ਸਿਆਸੀ ਇਤਿਹਾਸ 
ਇਥੇ ਦੱਸਣਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਜ਼ਿਲ੍ਹਾ ਰੂਪਨਗਰ ਦਾ ਹਲਕਾ ਨੰਬਰ 51 ਹੈ। ਇਹ ਰਾਖਵਾਂ ਹਲਕਾ ਹੈ। ਜੇਕਰ ਗੱਲ ਕੀਤੀ ਜਾਵੇ ਇਸ ਹਲਕੇ ਦੇ ਸਿਆਸੀ ਇਤਿਹਾਸ ਦੀ ਤਾਂ ਇਥੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਤਿੰਨ ਵਾਰ ਜਿੱਤ ਚੁੱਕੇ ਹਨ। ਚੰਨੀ ਦੋ ਵਾਰ ਕਾਂਗਰਸ ਦੀ ਸੀਟ ਤੋਂ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਦੇ ਰੂਪ ’ਚ ਜਿੱਤ ਚੁੱਕੇ ਹਨ। 

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਚੰਨੀ ਨੂੰ 61060 ਵੋਟਾਂ ਮਿਲੀਆਂ ਸਨ ਜਦਕਿ ‘ਆਪ’ ਦੇ ਚਰਨਜੀਤ ਸਿੰਘ ਨੂੰ 48752 ਵੋਟਾਂ ਹਾਸਲ ਹੋਈਆਂ ਸਨ। ਇਸ ਦੇ ਇਲਾਵਾ ਅਕਾਲੀ ਦਲ ਦੇ ਜਸਟਿਸ ਨਿਰਮਲ ਸਿੰਘ ਨੂੰ 31452 ਵੋਟਾਂ ਹਾਸਲ ਹੋਈਆਂ ਸਨ। 
ਇਸੇ ਤਰ੍ਹਾਂ ਸਾਲ 2012 ਦੀਆਂ ਚੋਣਾਂ ’ਚ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਦੀ ਉਮੀਦਵਾਰ ਜਗਮੀਤ ਕੌਰ ਨੂੰ ਹਰਾਇਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 54640 ਵੋਟਾਂ ਮਿਲੀਆਂ ਸਨ ਜਦਕਿ ਜਗਮੀਤ ਕੌਰ ਨੂੰ 50981 ਵੋਟਾਂ ਮਿਲੀਆਂ ਸਨ। 

ਇਹ ਵੀ ਪੜ੍ਹੋ: ਜਲੰਧਰ ਤੋਂ ਲੁਧਿਆਣਾ ਆਉਣ-ਜਾਣ ਵਾਲਿਆਂ ਲਈ ਅਹਿਮ ਖ਼ਬਰ, ਹਾਈਵੇਅ ’ਤੇ ਲੱਗਾ ਜਾਮ

ਸਾਲ 2007 ਦੀਆਂ ਚੋਣਾਂ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਆਜ਼ਾਦ ਉਮੀਦਵਾਰ ਵਜੋ ਚੋਣ ਲੜੀ ਸੀ ਅਤੇ ਅਕਾਲੀ ਦਲ ਦੀ ਸਤਵੰਤ ਕੌਰ ਨੂੰ ਹਰਾਇਆ ਸੀ। ਇਨ੍ਹਾਂ ਚੋਣਾਂ ’ਚ ਚਰਨਜੀਤ ਸਿੰਘ ਚੰਨੀ ਨੂੰ 37946 ਵੋਟਾਂ ਹਾਸਲ ਹੋਈਆਂ ਸਨ ਜਦਕਿ ਸਤਵੰਤ ਕੌਰ ਨੂੰ 36188 ਵੋਟਾਂ ਮਿਲੀਆਂ ਸਨ। 

ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਸਾਲ 2002 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਤਾਂ ਉਸ ਵੇਲੇ ਅਕਾਲੀ ਦਲ ਦੀ ਉਮੀਦਵਾਰ ਸਤਵੰਤ ਕੌਰ ਜੇਤੂ ਰਹੇ ਹਨ। ਸਤਵੰਤ ਕੌਰ ਨੇ ਕਾਂਗਰਸ ਦੇ ਉਮੀਦਵਾਰ ਭਾਗ ਸਿੰਘ ਨੂੰ ਹਰਾਇਆ ਸੀ। ਸਤੰਵਤ ਕੌਰ ਨੂੰ 33511 ਵੋਟਾਂ ਮਿਲੀਆਂ ਸਨ ਜਦਕਿ ਭਾਗ ਸਿੰਘ ਨੂੰ 24413 ਵੋਟਾਂ ਹਾਸਲ ਹੋਈਆਂ ਸਨ। 

ਇਸੇ ਤਰ੍ਹਾਂ ਸਾਲ 1997 ਦੀਆਂ ਚੋਣਾਂ ’ਚ ਵੀ ਸਤਵੰਤ ਕੌਰ ਨੇ ਬਾਜ਼ੀ ਮਾਰਦੇ ਹੋਏ ਜਿੱਤ ਹਾਸਲ ਕੀਤੀ ਸੀ। ਅਕਾਲੀ ਦਲ (ਮਾਨ) ਦੇ ਭਾਗ ਸਿੰਘ ਨੂੰ ਟੱਕਰ ਦਿੰਦੇ ਹੋਏ ਸਤਵੰਤ ਕੌਰ ਨੇ 40349  ਵੋਟਾਂ ਹਾਸਲ ਕੀਤੀਆਂ ਸਨ ਜਦਕਿ ਭਾਗ ਸਿੰਘ ਨੂੰ 14205 ਵੋਟਾਂ ਮਿਲੀਆਂ ਸਨ। 

ਇਹ ਵੀ ਪੜ੍ਹੋ:  ਚੋਣ ਜ਼ਾਬਤੇ ਦੌਰਾਨ ਹੁਸ਼ਿਆਰਪੁਰ 'ਚ ਗੁੰਡਾਗਰਦੀ, ਦੋ ਧਿਰਾਂ ਵਿਚਾਲੇ ਹੋਏ ਝਗੜੇ 'ਚ ਚੱਲੀਆਂ ਗੋਲ਼ੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri