ਟਿਕਟ ਮਿਲਣ ਮਗਰੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਚਰਨਜੀਤ ਚੰਨੀ, ਦੱਸਿਆ ਜਲੰਧਰ ਨਾਲ ਕੀ ਹੈ ਰਿਸ਼ਤਾ (ਵੀਡੀਓ)

04/15/2024 9:00:07 AM

ਅੰਮ੍ਰਿਤਸਰ (ਵੈੱਬ ਡੈਸਕ): ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਉਮੀਦਵਾਰ ਐਲਾਨਿਆ ਹੈ। ਟਿਕਟ ਮਿਲਣ ਮਗਰੋਂ ਉਹ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਤੇ ਗੁਰੂ ਸਾਹਿਬ ਅੱਗੇ ਸੀਸ ਨਿਵਾਇਆ। ਉਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੋਆਬੇ ਵਿਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਾਂ। ਮੈਂ ਸੇਵਕ ਬਣ ਕੇ ਜਲੰਧਰ ਤੇ ਦੋਆਬੇ ਵਿਚ ਮਾਲਕਾਂ ਕੋਲ ਜਾਣਾ ਹੈ। ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਉਸ ਨੂੰ ਨਿਵਾਜਿਆ ਹੈ, ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਜਲੰਧਰ ਜਾ ਰਿਹਾ ਹਾਂ, ਮੈਂ ਜਲੰਧਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸ਼੍ਰੀ ਕ੍ਰਿਸ਼ਨ ਬਣ ਕੇ ਸੰਭਾਲੋ। ਇਹੀ ਅਰਦਾਸ ਅੱਜ ਮੈਂ ਸ੍ਰੀ ਹਰਿਮੰਦਰ ਸਾਹਿਬ ਆ ਕੇ ਕੀਤੀ ਹੈ ਕਿ ਵਾਹਿਗੁਰੂ ਜੀ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਬਲ ਦੇਣ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ ਨਾਕਿਆਂ ਬਾਰੇ ਹੁਕਮ ਜਾਰੀ, 10 ਜ਼ਿਲ੍ਹਿਆਂ ਦੇ Entry ਤੇ Exit Points ਕੀਤੇ ਸੀਲ

ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਤਾਂ ਲੋਕਾਂ ਨੇ ਮੈਨੂੰ ਉੱਥੋਂ ਅਜ਼ਾਦੀ ਉਮੀਦਵਾਰ ਵਜੋਂ ਜਿਤਾਇਆ ਸੀ। ਮੈਂ ਉੱਥੇ ਵੀ ਲੋਕਾਂ ਦੀ ਸੇਵਾ ਕੀਤੀ। ਚੰਨੀ ਨੇ ਚਮਕੌਰ ਸਾਹਿਬ ਵਿਖੇ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਕਾਸ ਦਾ ਸ਼ੌਂਕ ਹੈ ਤੇ ਮੈਂ ਉਹੀ ਸ਼ੌਂਕ ਲੈ ਕੇ ਮੈਂ ਜਲੰਧਰ ਆ ਰਿਹਾ ਹਾਂ। ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ, "ਤੁਸੀਂ ਮੈਨੂੰ ਗੋਦ ਲੈ ਲਓ, ਮੈਂ ਤੁਹਾਡਾ ਹੋਣ ਲਈ ਆ ਰਿਹਾ ਹਾਂ। ਕਦੇ ਮੇਰੇ ਬਜ਼ੁਰਗ ਦੋਆਬੇ ਵਿਚ ਰਹਿੰਦੇ ਸੀ। ਮੇਰੇ ਗੋਤ ਦੇ ਜਠੇਰੇ ਜਲੰਧਰ ਵਿਚ ਨੇ, ਮੇਰੇ ਬਜ਼ੁਰਗ ਜਲੰਧਰ ਵਿਚੋਂ ਉੱਠ ਕੇ ਗਏ ਹੋਏ ਹਨ। ਮੈਂ ਫ਼ਿਰ ਉਸੇ ਧਰਤੀ 'ਤੇ ਜਾ ਰਿਹਾ ਹਾਂ, ਉਹ ਧਰਤੀ ਮੈਨੂੰ ਨਿਵਾਜੇ, ਇਹੀ ਮੇਰੀ ਅਰਦਾਸ ਹੈ।"

ਇਹ ਖ਼ਬਰ ਵੀ ਪੜ੍ਹੋ - ਚਮਕੀਲੇ ਨੂੰ ਆਈ ਸੀ ਸ਼੍ਰੀਦੇਵੀ ਨਾਲ ਫ਼ਿਲਮ ਕਰਨ ਦੀ ਆਫ਼ਰ! ਇਸ ਕਾਰਨ ਕਰ ਦਿੱਤੀ ਸੀ ਨਾਂਹ

ਉਨ੍ਹਾਂ ਸੁਸ਼ੀਲ ਕੁਮਾਰ ਰਿੰਕੂ ਅਤੇ ਪਵਨ ਕੁਮਾਰ ਟੀਨੂੰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਕ ਵਾਰ ਦਿਹਲੀਜ਼ ਟੱਪੇ ਹੋਏ ਦਾ ਪਤਾ ਨਹੀਂ ਉਸ ਨੇ ਕਿੰਨੀਆਂ ਦਿਹਲੀਜ਼ਾਂ ਟੱਪਣੀਆਂ ਹਨ। ਇਸ ਲਈ ਇਨ੍ਹਾਂ ਲੋਕਾਂ 'ਤੇ ਵਿਸ਼ਵਾਸ ਨਹੀਂ ਜਿਹੜੇ ਆਪ ਹੀ ਗੱਦਾਰੀ ਤੇ ਧੋਖੇ ਕਰ ਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿਚ ਜਾਂਦੇ ਨੇ, ਦੂਜੀ ਤੋਂ ਤੀਜੀ ਵਿਚ ਜਾਂਦੇ ਨੇ, ਇਨ੍ਹਾਂ ਲੋਕਾਂ 'ਤੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਹਨ। ਸਾਨੂੰ ਧੋਖੇਬਾਜ਼ਾਂ ਤੋਂ ਬਚਣਾ ਪੈਣਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra