ਕਹਿਰ ਦੀ ਗਰਮੀ ਦੌਰਾਨ ਸਕੂਲਾਂ ਦੇ ਸਮੇਂ 'ਚ ਕੀਤਾ ਗਿਆ ਬਦਲਾਅ, ਛੁੱਟੀਆਂ ਨੂੰ ਲੈ ਕੇ ਵੀ ਲਿਆ ਇਹ ਫ਼ੈਸਲਾ

04/29/2022 7:56:00 PM

ਚੰਡੀਗੜ੍ਹ/ਹੁਸ਼ਿਆਰਪੁਰ (ਰਾਜੇਸ਼ ਜੈਨ)-ਸੂਬੇ 'ਚ ਕਹਿਰ ਦੀ ਗਰਮੀ ਦੌਰਾਨ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਸਮਾਂ ਸਾਰਣੀ ਬਦਲ ਦਿੱਤੀ ਗਈ ਹੈ। ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਸੂਬੇ ਦੇ ਸਮੂਹ ਡੀ. ਈ. ਓ. ਨੂੰ ਜਾਰੀ ਪੱਤਰ ਅਨੁਸਾਰ 2 ਮਈ ਤੋਂ ਸਕੂਲ ਸਵੇਰੇ 7 ਤੋਂ 11 ਵਜੇ ਤੱਕ ਲੱਗਣਗੇ। ਪੰਜਾਬ 'ਚ ਵੱਧਦੀ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ 'ਚ 15 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਕਾਂਗਰਸ ਨੇ ਪੰਜਾਬ 'ਚ ਇਨ੍ਹਾਂ ਮੰਤਰੀਆਂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਉਥੇ ਹੀ 2 ਮਈ 2022 ਤੋਂ 14 ਮਈ 2022 ਤੱਕ ਨਵੀਂ ਸਮਾਂ-ਸਾਰਣੀ ਮੁਤਾਬਕ ਸਕੂਲ ਲੱਗਣਗੇ ਜਿਸ 'ਚ ਪ੍ਰਾਇਮਰੀ ਸਕੂਲ ਸਵੇਰੇ 7 ਵਜੇਂ ਤੋਂ 11 ਵਜੇ ਤੱਕ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲ ਸਵੇਰੇ 7 ਵਜੇ ਤੋਂ 12:30 ਵਜੇ ਤੱਕ ਲੱਗਣਗੇ। ਇਸ ਦੇ ਨਾਲ ਹੀ ਸਮੂਹ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ 15 ਮਈ 2022 ਤੋਂ 30 ਜੂਨ 2022 ਤੱਕ ਹੋਣਗੀਆਂ ਪਰ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਵਿਚ 16 ਮਈ ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲਾਏ ਜਾਣ ਦੀ ਵੀ ਸ਼ਰਤ ਰੱਖੀ ਗਈ ਹੈ।

ਇਹ ਵੀ ਪੜ੍ਹੋ : ਬੀਜਿੰਗ 'ਚ ਕੋਰੋਨਾ ਸਬੰਧੀ ਨਿਯਮ ਸਖ਼ਤ, ਸਕੂਲ ਬੰਦ ਕਰਨ ਦੇ ਹੁਕਮ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar