ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਕਾਲੀਆਂ ਘਟਾਵਾਂ ਦੇ ਨਾਲ ਪਿਆ ਮੀਂਹ

04/26/2024 8:23:55 PM

ਜਲੰਧਰ- ਪੰਜਾਬ ਵਿਚ ਇਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਪੰਜਾਬ ਵਾਸੀਆਂ ਨੂੰ ਹੁਮਸ ਭਰੀ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ। ਸ਼ੁੱਕਰਵਾਰ ਯਾਨੀ ਅੱਜ ਸ਼ਾਮ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿਚ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਵੀ ਹੋਈ। ਪੰਜਾਬ ਵਿਚ ਮੌਸਮ ਬਦਲਣ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਵਿਸਾਖੀ ਦੇ ਤਿਉਹਾਰ ਸ਼ਾਮ ਨੂੰ ਗਰਮੀ ਦਾ ਮੌਸਮ ਜ਼ੋਰ ਫੜ ਰਿਹਾ ਸੀ ਅਤੇ ਦਿਨ-ਬ-ਦਿਨ ਤਾਪਮਾਨ ਵਧ ਰਿਹਾ ਸੀ, ਜਿਸ ਕਾਰਨ ਆਮ ਲੋਕ ਗਰਮੀ ਤੋਂ ਤੋਬਾ ਕਰਨ ਲੱਗ ਪਏ ਸਨ ਪਰ ਅੱਜ ਰ ਜਲੰਧਰ ਵਿਖੇ ਦੇ ਨਾਲ-ਨਾਲ ਪੰਜਾਬ 'ਚ ਕਈ ਥਾਵਾਂ 'ਤੇ ਬਾਰਿਸ਼ ਹੋਈ, ਜਿਸ ਕਾਰਨ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ ਅਤੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਬੇਸ਼ੱਕ ਬਾਰਿਸ਼ ਰੁਕ ਗਈ ਹੈ ਪਰ ਕਣਕ ਦੀ ਵਾਢੀ ਦੇ ਚੱਲਦਿਆਂ ਕਿਸਾਨਾਂ ਵਿਚ ਅਚਨਚੇਤ ਖ਼ਰਾਬ ਹੋਏ ਮੌਸਮ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ, ਕਿਉਂਕਿ ਕਣਕ ਦੀ ਕਟਾਈ ਦਾ ਕੰਮ ਅਜੇ ਰਫ਼ਤਾਰ ਫੜ੍ਹਨ ਹੀ ਲੱਗਿਆ ਸੀ ਕਿ ਇੰਦਰ ਦੇਵਤਾ ਦੀ "ਕਰੋਪੀ" ਸ਼ੁਰੂ ਹੋ ਜਾਣ ਕਾਰਨ ਫ਼ਸਲ ਦੀ ਕਟਾਈ ਦਾ ਕੰਮ ਰੁਕਦਾ ਵਿਖਾਈ ਦੇ ਰਿਹਾ ਹੈ ਅਤੇ ਮੌਸਮ ਅਜੇ ਵੀ ਬੱਦਲਵਾਈ ਵਾਲਾ ਬਣਿਆ ਹੋਇਆ ਹੈ।

Rakesh

This news is Content Editor Rakesh