... ਤੇ ਬਾਹਲੇ ਹੀ ਬੇਸ਼ਰਮ ਨੇ ''ਖੂਬਸੂਰਤ ਚੰਡੀਗੜ੍ਹ'' ਦੇ ਅਜਿਹੇ ਲੋਕ!

06/19/2019 1:49:52 PM

ਚੰਡੀਗੜ੍ਹ (ਜੱਸੋਵਾਲ) : ਆਪਣੀ ਖੂਬਸੂਰਤੀ ਕਾਰਨ ਪੂਰੀ ਦੁਨੀਆ 'ਚ ਜਾਣੇ ਜਾਂਦੇ ਚੰਡੀਗੜ੍ਹ ਸ਼ਹਿਰ ਦੇ ਕੁਝ ਲੋਕ ਇੰਨੇ ਜ਼ਿਆਦਾ ਬੇਸ਼ਰਮ ਹਨ ਕਿ ਉਹ ਦੇਵੀ-ਦੇਵਤਿਆਂ ਦੀ ਵੀ ਸ਼ਰਮ ਨਹੀਂ ਕਰਦੇ ਅਤੇ ਮਨਾਹੀ ਦੇ ਬਾਵਜੂਦ ਖੁੱਲ੍ਹੇ 'ਚ ਹੀ ਪੇਸ਼ਾਬ ਕਰ ਕੇ ਚਲੇ ਜਾਂਦੇ ਹਨ। ਅਜਿਹੇ ਗੰਦੇ ਲੋਕ ਹੀ ਸ਼ਹਿਰ ਦੀ ਖੂਬਸੂਰਤੀ ਨੂੰ ਦਾਗ ਲਾ ਰਹੇ ਹਨ। ਇਹ ਮਾਮਲਾ ਸ਼ਹਿਰ ਦੇ ਸੈਕਟਰ-19 ਦਾ ਹੈ, ਜਿੱਥੇ ਪ੍ਰਸ਼ਾਸਨ ਨੇ ਬਹੁਤ ਕੋਸ਼ਿਸ਼ ਕੀਤੀ ਕਿ ਲੋਕ ਇੱਥੇ ਖੁੱਲ੍ਹੇ 'ਚ ਪੇਸ਼ਾਬ ਨਾ ਕਰਨ ਪਰ ਇਸ 'ਤੇ ਰੋਕ ਨਹੀਂ ਲਾਈ ਜਾ ਸਕੀ।

ਇਸ ਦੇ ਲਈ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਇਕ ਅਨੋਖਾ ਤਰੀਕਾ ਵੀਲੱਭਿਆ, ਜਿਸ ਤਹਿਤ ਜਿਹੜੀਆਂ ਕੰਧਾਂ 'ਤੇ ਲੋਕਾਂ ਵਲੋਂ ਪੇਸ਼ਾਬ ਕੀਤਾ ਜਾਂਦਾ ਹੈ, ਉਨ੍ਹਾਂ ਕੰਧਾਂ ਉੱਪਰ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਾ ਦਿੱਤੀਆਂ ਗਈਆਂ ਤਾਂ ਜੋ ਅਜਿਹੇ ਲੋਕਾਂ ਨੂੰ ਥੋੜ੍ਹੀ-ਬਹੁਤ ਸ਼ਰਮ ਮਹਿਸੂਸ ਹੋਵੇ ਪਰ ਫਿਰ ਵੀ ਕੁਝ ਲੋਕ ਪੇਸ਼ਾਬ ਕਰਨੋਂ ਨਹੀਂ ਟਲਦੇ। ਜਦੋਂ 'ਜਗਬਾਣੀ' ਵਲੋਂ ਅਜਿਹੇ ਲੋਕਾਂ ਨੂੰ ਕੈਮਰੇ 'ਚ ਕੈਦ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਇਹ ਲੋਕ ਭੱਜਦੇ ਹੋਏ ਨਜ਼ਰ ਆਏ। ਉੱਥੋਂ ਦੇ ਲੋਕਾਂ ਅਤੇ ਦੁਕਾਨਦਾਰਾਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਨੇ ਸਰਕਾਰ ਨੂੰ ਵੀ ਇਸ ਸਮੱਸਿਆ ਬਾਰੇ ਜਾਣੂੰ ਕਰਵਾਇਆ ਹੈ ਅਤੇ ਢੀਠ ਲੋਕਾਂ ਨੂੰ ਵੀ ਇੱਥੇ ਪੇਸ਼ਾਬ ਕਰਨੋਂ ਰੋਕਦੇ ਪਰ ਕਈ ਲੋਕ ਉਨ੍ਹਾਂ ਨਾਲ ਲੜਨ ਲੱਗ ਜਾਂਦੇ ਹਨ।

ਦੁਕਾਨਦਕਾਰਾਂ ਨੇ ਦੱਸਿਆ ਕਿ ਮਾਰਕਿਟ 'ਚ ਇਕ ਹੀ ਬਾਥਰੂਮ ਬਣਿਆ ਹੋਇਆ ਹੈ ਪਰ ਪਤਾ ਨਹੀਂ ਲੋਕ ਉੱਥੇ ਜਾਣਾ ਕਿਉਂ ਨਹੀਂ ਪਸੰਦ ਕਰਦੇ। ਹੁਣ ਜੇਕਰ ਦੇਖਿਆ ਜਾਵੇ ਤਾਂ ਉਂਝ ਤਾਂ ਚੰਡੀਗੜ੍ਹ ਦੇ ਲੋਕ ਖੁਦ ਨੂੰ ਬਹੁਤ ਸਮਝਦਾਰ ਅਤੇ ਸੋਹਣੇ ਸ਼ਹਿਰ ਦੇ ਵਾਸੀ ਸਮਝਦੇ ਹਨ ਪਰ ਜੇਕਰ ਉਨ੍ਹਾਂ ਨੂੰ ਧਰਮ ਦਾ ਆਸਰਾ ਲੈ ਕੇ ਹੀ ਗੰਦਗੀ ਫੈਲਾਉਣ ਤੋਂ ਰੋਕਣਾ ਪਵੇ ਤਾਂ ਉਨ੍ਹਾਂ ਦੀ ਸਮਝਦਾਰੀ ਅਤੇ ਸ਼ਹਿਰ ਦੀ ਖੂਬਸੂਰਤੀ ਕਿਵੇਂ ਕਾਇਮ ਰਹਿ ਸਕਦੀ ਹੈ। 

Babita

This news is Content Editor Babita