ਵੈਕਸੀਨੇਸ਼ਨ ਲਈ ਚੰਡੀਗੜ੍ਹ ਵਾਸੀ ਜ਼ਰੂਰ ਪੜ੍ਹਣ ਇਹ ਖ਼ਬਰ

03/01/2021 7:10:40 PM

ਚੰਡੀਗੜ੍ਹ (ਪਾਲ) : ਅੱਜ ਤੋਂ ਸ਼ਹਿਰ ਵਿਚ 60 ਸਾਲਾਂ ਤੋਂ ਜ਼ਿਆਦਾ ਉਮਰ ਦੇ ਲੋਕਾਂ ਅਤੇ ਪਹਿਲਾਂ ਤੋਂ ਕਿਸੇ ਰੋਗ ਤੋਂ ਪੀੜਿਤ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਦਿਨ ਹੋਣ ਕਾਰਣ ਆਨਲਾਈਨ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ, ਇਸ ਲਈ ਆਨਸਾਈਟ ਰਜਿਸਟ੍ਰੇਸ਼ਨ ਦੀ ਵੀ ਸਹੂਲਤ ਦਿੱਤੀ ਗਈ ਹੈ। ਆਮ ਜਨਤਾ ਲਈ ਵੈਕਸੀਨੇਸ਼ਨ ਵਿਚ ਕੋਵਿਨ ਤੋਂ ਇਲਾਵਾ ਅਰੋਗਿਆ ਸੇਤੂ ਐਪ ਅਤੇ ਕੋਵਿਡ ਪੋਰਟਲ ’ਤੇ ਵੀ ਰਜਿਸਟਰ ਕਰਵਾਇਆ ਜਾ ਸਕਦਾ ਹੈ। ਸੀਨੀਅਰ ਸਿਟੀਜ਼ਨਸ ਲਈ ਫ਼ੋਨ ’ਤੇ ਰਜਿਸਟ੍ਰੇਸ਼ਨ ਦੀ ਆਪਸ਼ਨ ਵੀ ਹੈ। ਵੈਕਸੀਨੇਸ਼ਨ ਲਈ 5 ਪ੍ਰਾਈਵੇਟ ਹਸਪਤਾਲਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਹਰ ਸੈਂਟਰ ’ਤੇ ਨੋਡਲ ਅਫ਼ਸਰ ਨੂੰ ਨਿਯੁਕਤ ਕੀਤਾ ਗਿਆ ਹੈ।

ਇੱਥੇ ਵੀ ਹੋਵੇਗੀ ਵੈਕਸੀਨੇਸ਼ਨ

ਜੀ. ਐੱਮ. ਸੀ. ਐੱਚ. ਸਾਈਟ ਵੰਨ, ਟੂ

ਜੀ. ਐੱਮ. ਸੀ. ਐੱਚ. ਸਾਈਟ ਵੰਨ, ਟੂ

ਪੁਲਸ ਹਸਪਤਾਲ ਸਾਈਟ ਵੰਨ, ਟੂ

ਸਿਵਲ ਹਸਪਤਾਲ ਸੈਕਟਰ-45

ਸਿਵਲ ਹਸਪਤਾਲ ਮਨੀਮਾਜਰਾ

ਸੈਕਟਰ-49 ਵੈੱਲਨੈੱਸ ਸੈਂਟਰ

ਸੈਕਟਰ-23 ਕਮਿਉਨਿਟੀ ਸੈਂਟਰ

ਈ. ਐੱਸ. ਆਈ. ਹਾਸਪਤਾਲ ਰਾਮਦਰਬਾਰ

ਇਹ ਵੀ ਪੜ੍ਹੋ : ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ 1 ਮਾਰਚ ਤੋਂ ਹੋਇਆ ਸ਼ੁਰੂ

ਇੱਥੇ ਵੀ ਆਨਲਾਈਨ ਰਜਿਸਟ੍ਰੇਸ਼ਨ ਹੋਵੇਗੀ

-ਜੀ. ਐੱਮ. ਐੱਸ. ਐੱਚ.- 16 ਓ. ਪੀ. ਡੀ. ਬਲਾਕ

ਜੀ. ਐੱਮ. ਸੀ. ਐੱਚ.-32 ਬੀ ਬਲਾਕ

ਸਿਵਲ ਹਸਪਤਾਲ ਮਨੀਮਾਜਰਾ

ਸਿਵਲ ਹਾਸਪਤਾਲ-45

ਵੈੱਲਨੈੱਸ ਸੈਂਟਰ ਸੈਕਟਰ-49

ਪ੍ਰਾਈਵੇਟ ਹਾਸਪਤਾਲਾਂ ’ਚ ਇੱਥੇ ਹੋਵੇਗੀ ਆਨਸਾਈਟ ਰਜਿਸਟ੍ਰੇਸ਼ਨ

ਸੰਤੋਖ ਹਸਪਤਾਲ, ਸੈਕਟਰ-38 ਏ

ਗਿਆਨ ਹਸਪਤਾਲ, ਸੈਕਟਰ-44 ਸੀ

ਹੀਲਿੰਗ ਹਸਪਤਾਲ ਐਂਡ ਇੰਸਟੀਚਿਊਟ ਹਸਪਤਾਲ ਸੈਕਟਰ-34 ਏ ਸਾਈਟ ਵਨ ਐਂਡ ਟੂ

ਲੈਂਡਮਾਰਕ ਹਾਸਪਤਾਲ, ਸੈਕਟਰ-38 ਏ

ਧਰਮ ਹਸਪਤਾਲ, ਸੈਕਟਰ-15 ਸੀ।

ਅੱਜ ਤੋਂ ਹੋਵੇਗਾ ਪੋਰਟਲ ਲਾਈਵ
ਹੈਲਥ ਡਾਇਰੈਕਟਰ ਅਮਨਦੀਪ ਕੰਗ ਨੇ ਦੱਸਿਆ ਕਿ ਤੀਸਰੇ ਫੇਜ਼ ਦਾ ਇਹ ਪਹਿਲਾ ਦਿਨ ਰਹੇਗਾ। ਸੋਮਵਾਰ ਤੋਂ ਪੋਰਟਲ (ਕੋਵਿਨ-2) ਲਾਈਵ ਹੋਵੇਗਾ, ਜਿੱਥੇ ਰਜਿਸਟ੍ਰੇਸ਼ਨ ਕੀਤੀ ਜਾ ਸਕੇਗੀ ਪਰ ਪਹਿਲਾ ਦਿਨ ਹੋਣ ਕਾਰਣ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਨੂੰ ਵੇਖਦਿਆਂ ਸਾਰੀਆਂ ਸਾਈਟਾਂ ’ਤੇ ਸਾਈਟ ਰਜਿਸਟ੍ਰੇਸ਼ਨ ਨੂੰ ਪ੍ਰਮੋਟ ਕੀਤਾ ਜਾਵੇਗਾ। ਪੁਲਸ ਹਸਪਤਾਲ ਅਤੇ ਆਈ. ਟੀ. ਬੀ. ਪੀ. ਵਿਚ ਸਿਰਫ਼ ਫਰੰਟਲਾਈਨ ਵਰਕਰਾਂ ਨੂੰ ਵੈਕਸੀਨਸ਼ਨ ਮਿਲੇਗੀ। ਡਾ. ਕੰਗ ਮੁਤਾਬਿਕ ਸੀਨੀਅਰ ਸਿਟੀਜ਼ਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਹ ਸਹੂਲਤ ਦਿੱਤੀ ਗਈ ਹੈ।

ਇਹ ਪਰੂਫ਼ ਹੋਣਗੇ ਲਾਜ਼ਮੀ

- ਆਧਾਰ ਕਾਰਡ

-ਇਲੈਕਟੋਰਲ ਫੋਟੋ ਆਈ. ਡੀ. ਕਾਰਡ

-45 ਸਾਲ ਤੋਂ 59 ਸਾਲ ਉਮਰ ਦੇ ਨਾਗਰਿਕਾਂ ਲਈ ਕਾਮਰੇਡਿਟੀ ਦਾ ਪ੍ਰਮਾਣ ਪੱਤਰ

-ਰੋਜ਼ਗਾਰ ਸਰਟੀਫਿਕੇਟ/ਅਧਿਕਾਰਤ ਪਛਾਣ ਪੱਤਰ (ਜਾਂ ਤਾਂ ਫੋਟੋ ਦੇ ਨਾਲ) ਐੱਚ. ਸੀ. ਡਬਲਿਊ. ਅਤੇ ਐੱਫ਼. ਐੱਲ. ਡਬਲਿਊ. ਲਈ।

ਇਹ ਵੀ ਪੜ੍ਹੋ :  ਸਿਰਫ਼ ਸੱਤਾ ਲਈ ਲੜ ਰਹੀ ਹੈ ਕਾਂਗਰਸ, ਉਸ ਨੂੰ ਲੋਕਾਂ ਦੀ ਪ੍ਰਵਾਹ ਨਹੀਂ : ਮਾਨ

ਦੂਜੀ ਡੋਜ਼  28 ਦਿਨ ਬਾਅਦ 

ਜਿਹੜੇ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਮਿਲੇਗੀ, ਉਹ ਮੋਬਾਇਲ ਐਪ ਰਾਹੀਂ ਇਕ ਕਿਊ. ਆਰ. ਆਧਾਰਿਤ ਸਰਟੀਫਿਕੇਟ ਡਾਊਨਲੋਡ ਕਰ ਸਕਣਗੇ। ਵੈਕਸੀਨ ਨਾਲ ਜੁੜਿਆ ਅਵੇਅਰਨੈੱਸ ਮਟੀਰੀਅਲ ਵੀ ਉਨ੍ਹਾਂ ਲਈ ਉਪਲੱਬਧ ਹੋਵੇਗਾ। ਪਹਿਲੀ ਡੋਜ਼ ਦੇ 28 ਦਿਨ ਬਾਅਦ ਦੂਜੀ ਡੋਜ਼ ਲੱਗੇਗੀ।

ਹੈਲਥ ਕੇਅਰ ਅਤੇ ਫਰੰਟਲਾਈਨ ਵਰਕਰਾਂ ਨੂੰ ਵੀ ਮਿਲੇਗਾ ਮੌਕਾ

ਹੁਣ ਤਕ ਜਿਹੜੇ ਹੈਲਥ ਕੇਅਰ ਵਰਕਰਾਂ ਅਤੇ ਫਰੰਟਲਾਈਨ ਵਰਕਰਾਂ ਨੇ ਵੈਕਸੀਨ ਨਹੀਂ ਲਵਾਈ ਹੈ, ਚਾਹੇ ਉਹ ਰਜਿਸਟਰਡ ਹਨ ਜਾਂ ਨਹੀਂ, ਉਹ ਵੀ ਵੈਕਸੀਨੇਸ਼ਨ ਕਰਵਾ ਸਕਦੇ ਹਨ ਪਰ ਸਾਈਟ ’ਤੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਇੰਪਲਾਇਮੈਂਟ ਆਈ. ਡੀ. ਦਾ ਪਰੂਫ਼ ਲੈ ਕੇ ਆਉਣਾ ਪਵੇਗਾ।

ਆਪਣੀ ਸਹੂਲਤ ਨਾਲ ਦਿਨ ਅਤੇ ਸਮਾਂ ਚੁਣ ਸਕਦੇ ਹੋ

ਜਿਹੜੇ ਲੋਕ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਵਿਚ ਵੈਕਸੀਨ ਲਵਾਉਣਾ ਚਾਹੁੰਦੇ ਹਨ, ਉਹ ਆਪਣੀ ਸਹੂਲਤ ਨਾਲ ਦਿਨ ਅਤੇ ਸਮਾਂ ਚੁਣ ਸਕਦੇ ਹਨ। ਪੋਰਟਲ ’ਤੇ ਇਹ ਵਿਵਸਥਾ ਰਹੇਗੀ। ਪੋਰਟਲ ’ਤੇ ਰਜਿਸਟਰੇਸ਼ਨ ਦੇ ਸਮੇਂ ਲੋਕ ਪ੍ਰਾਈਵੇਟ ਹਾਸਪਤਾਲ ਵਿਚ ਕਿਸ ਦਿਨ ਅਤੇ ਕਿਸ ਸਮੇਂ ਵੈਕਸੀਨ ਲਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਆਪਸ਼ਨ ਵੀ ਹੋਵੇਗੀ। ਜਿਹੜੇ ਬਜ਼ੁਰਗ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ, ਉਨ੍ਹਾਂ ਲਈ ਸਰਕਾਰ ਨੇ ਨਜ਼ਦੀਕੀ ਹੈਲਥ ਐਂਡ ਵੈੱਲਨੈੱਸ ਸੈਂਟਰ ਦੇ ਨਾਲ-ਨਾਲ ਸੰਪਰਕ ਸੈਂਟਰ ’ਤੇ ਵੀ ਰਜਿਸਟ੍ਰੇਸ਼ਨ ਕਰਵਾਉਣ ਦਾ ਬਦਲ ਰੱਖਿਆ ਹੈ।

ਇਹ ਵੀ ਪੜ੍ਹੋ :  ਬਰਡ ਕਲੱਬ ਦੇ ਸੈਂਸਸ ’ਚ ਆਇਆ ਸਾਹਮਣੇ, ਪਹਿਲੀ ਵਾਰ ਚਾਰ ਥਾਵਾਂ ’ਤੇ ਇਕੱਠਿਆਂ ਕੀਤਾ ਸੈਂਸਸ

 

 

 

Anuradha

This news is Content Editor Anuradha