ਸ਼ਹਿਰ ਦੇ ਬਾਹਰ ਜ਼ਮੀਨ ਨਹੀਂ ਖਰੀਦੇਗਾ ਚੰਡੀਗੜ੍ਹ ਹਾਊਸਿੰਗ ਬੋਰਡ

01/05/2019 1:39:10 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਨੇ ਸ਼ਹਿਰ ਦੇ ਬਾਹਰ ਇਕ ਕਿਲੋਮੀਟਰ ਦੇ ਦਾਇਰੇ 'ਚ ਜ਼ਮੀਨ ਖਰੀਦਣ ਦੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਹੈ। ਇਸ ਕੰਮ ਲਈ ਬੋਰਡ ਨੇ ਜਿਹੜੇ ਕੰਸਲਟੈਂਟ ਨੂੰ ਹਾਇਰ ਕੀਤਾ ਸੀ, ਉਸ ਨਾਲ ਐਗਰੀਮੈਂਟ ਖਤਮ ਕਰਨ ਲਈ ਅਗਲੀ ਬੋਰਡ ਮੀਟਿੰਗ 'ਚ ਮਤਾ ਲਿਆਂਦਾ ਜਾ ਰਿਹਾ ਹੈ। ਚੇਅਰਮੈਨ ਪਹਿਲਾਂ ਹੀ ਇਸਨੂੰ ਅਪਰੂਵਲ ਦੇ ਚੁੱਕੇ ਹਨ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੂਜੇ ਰਾਜਾਂ 'ਚ ਬਿਲਡਿੰਗ ਬਾਇਲਾਜ ਅਤੇ ਨੀਡ ਬੇਸਡ ਚੇਂਜਸ ਵੱਖ ਹਨ, ਇਸ ਲਈ ਉਥੇ ਕਿਸੇ ਵੀ ਪ੍ਰਾਜੈਕਟ 'ਤੇ ਕੰਮ ਕਰਨਾ ਉਨ੍ਹਾਂ ਲਈ ਮੁਸ਼ਕਲ ਹੈ।   
ਜ਼ਿਕਰਯੋਗ ਹੈ ਕਿ ਬੋਰਡ ਦੀ ਗਵਰਨਿੰਗ ਬਾਡੀ ਨੇ ਸਾਬਕਾ ਚੇਅਰਮੈਨ ਮਨਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਇਸ ਸਬੰਧੀ ਏਜੰਡੇ ਨੂੰ ਪਿਛਲੇ ਸਾਲ ਅਪਰੂਵਲ ਦਿੱਤੀ ਸੀ। ਇਸ ਤੋਂ ਬਾਅਦ ਹੀ ਕੰਮ ਲਈ ਗੁਰੂਗ੍ਰਾਮ ਦੇ ਇਕ ਕੰਸਲਟੈਂਟ ਨੂੰ ਵੀ ਹਾਇਰ ਕੀਤਾ ਗਿਆ ਸੀ। ਕੰਸਲਟੈਂਟ ਨੇ ਆਪਣੀ ਰਿਪੋਰਟ ਵੀ ਤਿਆਰ ਕਰ ਲਈ ਸੀ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ 'ਤੇ ਪ੍ਰੈਜ਼ੈਂਟੇਸ਼ਨ ਵੀ ਦੇ ਦਿੱਤੀ ਸੀ। ਬੈਂਸ ਦਾ ਕਾਰਜਕਾਲ ਪਿਛਲੇ ਸਾਲ 23 ਮਾਰਚ ਨੂੰ ਖਤਮ ਹੋ ਗਿਆ ਸੀ,  ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਮੂਲ ਕੇਡਰ ਆਸਾਮ ਵਾਪਸ ਭੇਜ ਦਿੱਤਾ ਗਿਆ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦੇ  ਜਾਣ ਤੋਂ ਬਾਅਦ ਹੀ ਬੋਰਡ ਨੇ ਇਸ ਫੈਸਲੇ ਨੂੰ ਬਦਲਣ ਦਾ ਮਨ ਬਣਾ ਲਿਆ ਸੀ। 
ਸਾਬਕਾ ਚੇਅਰਮੈਨ ਬੈਂਸ ਨੇ ਸ਼ਹਿਰ ਦੇ ਬਾਹਰ ਜ਼ਮੀਨ ਖਰੀਦਣ ਦਾ ਇਹ ਕਹਿੰਦੇ ਹੋਏ  ਫੈਸਲਾ ਲਿਆ ਸੀ ਕਿ ਸ਼ਹਿਰ ਦਾ ਸੀਮਤ ਏਰੀਆ ਹੈ, ਇਹੀ ਕਾਰਨ ਹੈ ਕਿ ਹੈਰੀਟੇਜ ਸਟੇਟਸ ਅਤੇ ਕਈ ਕਾਰਨਾਂ ਕਰ ਕੇ ਉਹ ਇਸ 'ਚ ਵੱਧ ਤੋਂ ਵੱਧ ਹਾਊਸਿੰਗ ਅਤੇ ਹੋਰ ਪ੍ਰਾਜੈਕਟਾਂ 'ਤੇ ਕੰਮ ਨਹੀਂ ਕਰ ਸਕਦੇ। ਉਥੇ ਹੀ ਵਰਤਮਾਨ 'ਚ ਸੀ. ਐੱਚ. ਬੀ.  ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਹਿਰ ਤੋਂ ਬਾਹਰ ਜ਼ਮੀਨ ਖਰੀਦਣ ਦੇ ਪ੍ਰਾਜੈਕਟ 'ਤੇ ਉਹ ਅੱਗੇ ਨਹੀਂ ਵਧ ਸਕਦੇ ਹਨ ਕਿਉਂਕਿ ਦੂਜੇ ਰਾਜਾਂ ਦੇ ਬਿਲਡਿੰਗ ਬਾਇਲਾਜ ਅਤੇ ਨੀਡ ਬੇਸਡ ਚੇਂਜਸ ਵੱਖ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਉਨ੍ਹਾਂ ਲਈ ਮੁਸ਼ਕਲ ਹੋ ਜਾਵੇਗਾ ਪਰ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੇ ਸ਼ਹਿਰ 'ਚ ਉਹ ਪ੍ਰਾਜੈਕਟਾਂ 'ਤੇ ਬਿਹਤਰ ਕੰਮ ਕਰ ਸਕਦੇ ਹਨ।  

Babita

This news is Content Editor Babita