ਲਿਵ-ਇਨ ਰਿਲੇਸ਼ਨ 'ਚ ਰਹਿਣ ਵਾਲੇ ਪ੍ਰੇਮੀ ਜੋੜਿਆਂ ਦੇ ਹੱਕ 'ਚ ਹਾਈਕੋਰਟ ਨੇ ਸੁਣਾਇਆ ਇਹ ਫ਼ੈਸਲਾ

10/16/2020 11:57:55 AM

ਚੰਡੀਗੜ੍ਹ : ਲਿਵ-ਇਨ ਰਿਲੇਸ਼ਨ 'ਚ ਰਹਿਣ ਵਾਲੇ ਪ੍ਰੇਮੀ ਜੋੜਿਆਂ ਦੇ ਹੱਕ 'ਚ ਹਾਈਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਲਿਵ-ਇਨ ਰਿਲੈਸ਼ਨ 'ਚ ਰਹਿਣ ਵਾਲਾ ਪ੍ਰੇਮੀ ਜੋੜਾ ਸੁਰੱਖਿਆ ਦਾ ਹੱਕਦਾਰ ਹੈ ਚਾਹੇ ਉਸ ਦੀ ਉਮਰ ਵਿਆਹ ਦੇ ਯੋਗ ਨਾ ਹੋਵੇ ਅਤੇ ਦੋਵੇਂ ਲਿਵ-ਇਨ ਰਿਲੈਸ਼ਨ 'ਚ ਰਹਿ ਰਹੇ ਹੋਣ। 

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਇਹ ਫ਼ੈਸਲਾ ਹਾਈਕੋਰਟ ਦੇ ਜਸਟਿਸ ਅਰੁਣ ਮੋਂਗਾ ਨੇ ਗੁਰਦਾਸਪੁਰ ਵਾਸੀ ਮਨਦੀਪ ਕੌਰ ਅਤੇ ਉਸ ਦੇ ਪ੍ਰੇਮੀ ਵਲੋਂ ਸੁਰੱਖਿਆ ਦੀ ਮੰਗ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਰੇ ਦੌਰਾਨ ਕੀਤਾ ਹੈ। ਪ੍ਰੇਮੀ ਜੋੜੇ 'ਚ ਮੁੰਡੇ ਦੀ ਉਮਰ 20 ਸਾਲ 6 ਮਹੀਨੇ ਅਤੇ ਕੁੜੀ ਦੀ ਉਮਰ 20 ਸਾਲ ਸੀ। ਦੋਵਾਂ ਨੇ ਇਕ ਦੂਜੇ ਨੂੰ ਪਿਆਰ ਕਰਨ ਦਾ ਕੋਰਟ 'ਚ ਕਿਹਾ ਸੀ ਕਿ ਉਹ ਮਾਤਾ-ਪਿਤਾ ਵਲੋਂ ਪੈਦਾ ਕੀਤੀਆਂ ਗਈਆਂ ਰੁਕਾਵਟਾਂ ਦੇ ਕਾਰਨ ਉਨ੍ਹਾਂ ਨੂੰ ਅਦਾਲਤ ਦਾ ਆਸਰਾ ਲੈਣ ਲਈ ਮਜਬੂਰ ਹਨ। ਪ੍ਰੇਮੀ ਜੋੜੇ ਨੇ ਕਿਹਾ ਕਿ ਉਹ ਉਮਰ ਦੇ ਉਸ ਪੜਾਅ 'ਤੇ ਹਨ, ਜਿਥੇ ਉਹ ਆਪਣੇ ਚੰਗੇ-ਬੁਰੇ ਬਾਰੇ ਸੋਚ ਸਮਝ ਸਕਦੇ ਹਨ। ਉਨ੍ਹਾਂ ਨੇ 20 ਸਤੰਬਰ ਨੂੰ ਪੰਚਕੂਲਾ 'ਚ ਵਿਆਹ ਕਰਵਾਇਆ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਚੜ੍ਹਦੀ ਸਵੇਰ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਨੂੰ ਗੋਲੀਆਂ ਨਾਲ ਭੁੰਨ੍ਹਿਆ

ਜਸਟਿਸ ਮੋਂਗਾ ਨੇ ਸੁਣਵਾਈ ਸੁਣਵਾਈ ਕਰਦੇ ਹੋਏ ਕਿਹਾ ਕਿ ਦੋਵਾਂ ਦਾ ਵਿਆਹ ਹਿੰਦੂ ਵਿਆਹ ਐਕਟ ਅਨੁਸਾਰ ਮਾਨਤਾ ਨਹੀਂ ਰੱਖਦਾ ਪਰ ਇਗ ਅਹਿਮ ਮੁੱਦਾ ਨਹੀਂ ਹੈ। ਅਹਿਮ ਇਹ ਹੈ ਕਿ ਉਨ੍ਹਾਂ ਨੂੰ ਜੀਵਨ ਅਤੇ ਆਜ਼ਾਦੀ ਦੀ ਸੁਰੱਖਿਆ ਦੇ ਮੌਲਿਕ ਅਧਿਕਾਰ ਤੋਂ ਵਾਂਝਿਆਂ ਨਹੀਂ ਕੀਤਾ ਜਾ ਸਕਦਾ ਭਾਵੇਂ ਕਾਨੂੰਨੀ ਤੌਰ 'ਤੇ ਉਨ੍ਹਾਂ ਦੇ ਰਿਸ਼ਤੇ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ।

Baljeet Kaur

This news is Content Editor Baljeet Kaur