ਅਕਾਲੀ ਪਹਿਲਾਂ ਪੰਜਾਬੀਆਂ ਤੋਂ ਮੰਗਣ ਮੁਆਫੀ : ਹਰਪਾਲ ਚੀਮਾ

12/08/2018 12:10:41 PM

ਦਿੱਲੀ/ਚੰਡੀਗੜ੍ਹ -  ਪਿੱਛਲੇ ਲੰਮੇ ਸਮੇਂ ਤੋਂ ਮੁਸੀਬਤਾਂ 'ਚ ਘਿਰਿਆ ਸਮੁੱਚਾ ਅਕਾਲੀ ਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਇਸ ਸਬੰਧੀ ਬੋਲਦਿਆਂ ਅਕਾਲੀ ਦਲ ਨੂੰ ਲੰਮੇ ਹੱਥੀ ਲੈਂਦਿਆ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਅਕਾਲੀਆਂ ਨੂੰ ਪਹਿਲਾਂ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਆਪਣਾ ਜਥੇਦਾਰ ਹੈ ਉਹ ਇਸ ਮੁਆਫੀ ਦੀ ਆਪਣੀ ਮਰਜ਼ੀ ਨਾਲ ਸਜ਼ਾ ਲਗਵਾ ਲੈਣਗੇ। ਉਨ੍ਹਾਂ ਕਿਹਾ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਸ ਸਮੇਂ ਅਕਾਲੀ ਕਿਥੇ ਸਨ?

ਇਸ ਉਪਰੰਤ ਚੀਮਾ ਨੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਦੇ ਇਨਸਾਫ ਮੋਰਚੇ ਸਬੰਧੀ ਬੋਲਦਿਆਂ ਕਿਹਾ ਕਿ ਇਹ ਮੋਰਚਾ ਬਰਗਾੜੀ ਮੋਰਚੇ ਨੂੰ ਤਾਰੋਪੀਡਾ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਥੜ੍ਹਾ ਮੌਕਾਪ੍ਰਸਤਾਂ ਦਾ ਟੋਲਾ ਹੈ ਤੇ ਇਹ ਸਰਕਾਰ ਦੇ ਇਸ਼ਾਰੇ 'ਚੇ ਕੰਮ ਕਰ ਰਿਹਾ ਹੈ।

ਇੱਥੇ ਦੱਸ ਦੇਈਏ ਕਿ ਸੁਖਬੀਰ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚਾ ਅਕਾਲੀ ਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਤਾਂ ਵੇਲੇ ਹੋਈਆਂ ਭੁੱਲਾਂ ਦੀ ਮੁਆਫੀ ਮੰਗਣ ਲਈ ਪੁੱਜੇ।

Baljeet Kaur

This news is Content Editor Baljeet Kaur