ਤਿੰਨ ਧੀਆਂ ਦਾ ਜਨਮ ਦਿਨ ਮਨਾ ਕੇ ਕੁੱਖ ’ਚ ਕਤਲ ਕਰਨ ਵਾਲਿਆਂ ਨੂੰ ਮਾਰਿਆ ‘ਥੱਪੜ’

03/16/2019 4:49:38 AM

ਚੰਡੀਗੜ੍ਹ (ਜਟਾਣਾ)-ਪਿੰਡ ਹਵਾਰਾ ਦੇ ਕਿਸਾਨ ਸੁਖਦੇਵ ਸਿੰਘ ਤੇ ਅਮਨਦੀਪ ਕੌਰ ਨੇ ਆਪਣੀਆਂ ਤਿੰਨ ਇਕੱਠੀਆਂ ਪੈਦਾ ਹੋਈਆਂ ਧੀਆਂ ਦਾ ਜਨਮ ਦਿਨ ਮਨਾ ਕੇ ਕੁੱਖ ’ਚ ਧੀਆਂ ਮਾਰਨ ਵਾਲਿਆਂ ਦੇ ਮੂੰਹ ’ਤੇ ਇਕ ਤਰ੍ਹਾਂ ਥੱਪੜ ਮਾਰਿਆ ਹੈ। ਸੁਖਦੇਵ ਸਿੰਘ ਤੇ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਮਨਵੀਰ ਕੌਰ, ਨਵਦੀਪ ਕੌਰ, ਹਰਕੀਤ ਕੌਰ ਕਾਲੇਮਜਾਰਾ ਦੇ ਪਬਲਿਕ ਸਕੂਲ ’ਚ ਸੱਤਵੀਂ ਕਲਾਸ ਦੀਆਂ ਵਿਦਿਆਰਥਣਾਂ ਹਨ। ਉਨ੍ਹਾਂ ਕਦੇ ਵੀ ਇਹ ਗੱਲ ਮਹਿਸੂਸ ਨਹੀਂ ਕੀਤੀ ਕਿ ਉਨ੍ਹਾਂ ਦੇ ਤਿੰਨ ਧੀਆਂ ਹਨ, ਉਨ੍ਹਾਂ ਹਮੇਸ਼ਾ ਉਨ੍ਹਾਂ ਨੂੰ ਲਡ਼ਕਿਆਂ ਵਾਂਗ ਪਿਆਰ ਦਿੱਤਾ ਹੈ। ਉਨ੍ਹਾਂ ਕੁੱਖ ’ਚ ਧੀਆਂ ਮਾਰਨ ਵਾਲਿਆਂ ਨੂੰ ਕਿਹਾ ਕਿ ਉਹ ਧੀਆਂ ਨੂੰ ਬੋਝ ਨਾ ਸਮਝਣ, ਉਹ ਲਡ਼ਕਿਆਂ ਨਾਲੋਂ ਕਿਸੇ ਵੀ ਖਿੱਤੇ ’ਚ ਪਿੱਛੇ ਨਹੀਂ ਹਨ।