ਚੰਡੀਗੜ੍ਹ ''ਚ ਨਹੀਂ ਲੱਗੇਗਾ ਵੀਕੈਂਡ ਲਾਕਡਾਊਨ, ਜਾਰੀ ਰਹੇਗਾ ਆਡ-ਈਵਨ

08/28/2020 6:52:07 PM

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕੈਂਡ ਲਾਕਡਾਊਨ ਨਾ ਲਗਾਉਣ  ਨੂੰ ਲੈ ਕੇ ਫੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ ਗਵਰਨਰ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ 'ਚ ਹੋਈ ਵਾਰ ਰੂਮ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ ਕੁੱਝ ਮਾਰਕਿਟ 'ਚ ਆਰਡ-ਈਵਨ ਦੇ ਤਹਿਤ ਦੁਕਾਨਾਂ ਖੁੱਲ੍ਹਣਗੀਆਂ, ਨਾਲ ਹੀ ਸ਼ਨੀਵਾਰ-ਐਤਵਾਰ ਸ਼ਰਾਬ ਦੇ ਠੇਕੇ ਤੇ ਸੈਲੂਨ ਵੀ ਖੁੱਲ੍ਹੇ ਰਹਿਣਗੇ।

ਸੂਤਰਾਂ ਮੁਤਾਬਕ ਪਿੱਛਲੇ ਕਈ ਦਿਨਾਂ ਤੋਂ ਵੱਖ-ਵੱਖ ਵਾਪਰਕ ਸੰਗਠਨ ਤੇ ਮਾਰਕਿਟ ਐਸੋਸੀਏਸ਼ਨ ਵੀਕੈਂਡ ਲਾਕਡਾਊਨ ਅਤੇ ਆਡ-ਈਵਨ 'ਤੇ ਵਿਰੋਧ ਜਤਾ ਰਹੇ ਸਨ। ਇਥੋਂ ਤਕ ਕਿ ਵਪਾਰੀ ਸੰਗਠਨ ਵੀ. ਪੀ. ਸਿੰਘ ਬਦਨੌਰ ਤੇ ਐਡਵਾਈਜ਼ਰ ਨੂੰ ਕਈ ਵਾਰ ਪੱਤਰ ਲਿਖ ਚੁਕੇ ਹਨ ਅਤੇ ਇਸ ਨੂੰ ਹਟਾਉਣ ਦੀ ਮੰਗ ਕਰ ਚੁਕੇ ਹਨ। ਵਪਾਰੀਆਂ ਦਾ ਤਰਕ ਹੈ ਕਿ ਸ਼ਹਿਰ ਦੀਆਂ ਵੱਖ-ਵੱਖ ਬੂਥ ਮਾਰਕਿਟਾਂ 'ਚ ਪਹਿਲਾਂ ਤੋਂ ਹੀ ਆਡ-ਈਵਨ ਲਗਾਇਆ ਗਿਆ ਹੈ। ਇਸ ਵਜ੍ਹਾ ਨਾਲ ਦੁਕਾਨਾਂ ਮਹੀਨੇ 'ਚ 10 ਤੋਂ 12 ਦਿਨ ਹੀ ਖੋਲੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚ ਲਗਾਏ ਵੀਕੈਂਡ ਲਾਕਡਾਊਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ।

Deepak Kumar

This news is Content Editor Deepak Kumar