ਚੰਡੀਗੜ੍ਹ ਪੁਲਸ ਮੁਲਾਜ਼ਮ ਨੇ ਜਿਪਸੀ ਨਾਲ ਮਾਰੀ ਨੌਜਵਾਨ ਨੂੰ ਟੱਕਰ, CCTV ਦੀ ਵੀਡੀਓ ’ਚ ਹੋਇਆ ਖ਼ੁਲਾਸਾ

02/28/2021 2:03:38 PM

ਮੋਹਾਲੀ (ਪਰਦੀਪ) - ਚੰਡੀਗੜ੍ਹ ਪੁਲਸ ਦੇ ਇਕ ਮੁਲਜ਼ਮ ਵਲੋਂ ਪਾਇਲਟ ਜਿਪਸੀ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਮੁੱਚੇ ਘਟਨਾਕ੍ਰਮ ਦਾ ਖ਼ੁਲਾਸਾ ਸੈਕਟਰ-78 ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਵੀਡੀਓ ਦੇ ਸਾਹਮਣੇ ਆਉਣ ਨਾਲ ਹੋਇਆ ਹੈ। ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਈ ਵੀਡੀਓ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ‘ਲੱਖਾ ਸਿਧਾਣਾ’ ਦਾ ਫੇਸਬੁੱਕ ਪੇਜ ਹੋਇਆ ਬੰਦ, ਟਵਿੱਟਰ ਅਤੇ ਹੋਰ ਸੋਸ਼ਲ ਅਕਾਊਂਟ ਵੀ ਹੋਏ ਬੰਦ

ਘਟਨਾ ਸਬੰਧੀ ਗੱਲ ਕਰਦਿਆਂ ਐੱਸ. ਐੱਚ. ਓ. ਸੋਹਾਣਾ ਭਗਵੰਤ ਸਿੰਘ ਨੇ ਕਿਹਾ ਕਿ ਦਿਲਪ੍ਰੀਤ ਸਿੰਘ ਅਤੇ ਗੁਰਨਾਮ ਸਿੰਘ ਵਲੋਂ ਲੰਘੀ 23 ਫਰਵਰੀ ਨੂੰ ਇਕ ਲਿਖਤੀ ਸ਼ਿਕਾਇਤ ਸੋਹਾਣਾ ਥਾਣੇ ਵਿਖੇ ਦਿੱਤੀ ਗਈ ਕਿ ਉਸ ਨੂੰ ਇਕ ਚੰਡੀਗੜ੍ਹ ਪੁਲਸ ਵਾਲੀ ਇਕ ਜਿਪਸੀ ਨੇ ਫੇਟ ਮਾਰੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਨਵੈਸਟੀਗੇਸ਼ਨ ਅਫਸਰ ਸੰਜੇ ਕੁਮਾਰ ਦੀ ਰਿਪੋਰਟ ਅਨੁਸਾਰ ਇਨ੍ਹਾਂ ਨੌਜਵਾਨਾਂ ਨੇ ਪਹਿਲਾਂ ਰੈੱਡ ਲਾਈਟ ਜੰਮ ਕੀਤੀ ਅਤੇ ਫਿਰ ਅਸ਼ਲੀਲ ਹਰਕਤ ਕਰ ਕੇ ਅੱਗੇ ਨਿਕਲ ਗਏ।

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਐੱਸ. ਐੱਚ. ਓ. ਭਗਵੰਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੁਰਨਾਮ ਸਿੰਘ ਵਲੋਂ ਪੁਲਸ ਪਾਰਟੀ ਨੂੰ ਘਟਨਾ ਸਥਲ ਦਾ ਦੌਰਾ ਕਰਵਾਇਆ। ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਅਵਤਾਰ ਸਿੰਘ ਜੋ ਕਿ ਸੈਕਟਰ-86 ਵਿਚ ਰਹਿੰਦਾ ਹੈ, ਚੰਡੀਗੜ੍ਹ ਜਾ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਮਿੱਟੀ ਤੋਂ ਬਿਨਾਂ ਘਰ ਦੀ ਛੱਤ 'ਤੇ ਸਬਜ਼ੀਆਂ ਦੀ ਖੇਤੀ ਕਰ ਮਿਸਾਲ ਬਣਿਆ ਗੁਰਦਾਸਪੁਰ ਦਾ ਇਹ ਆਟੋਮੋਬਾਇਲ ਇੰਜੀਨੀਅਰ

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

 ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਵੀ ਦੋਸ਼ੀ ਹੋਵੇਗੀ ਉਸ ਵਿਰੁੱਧ ਹਰ ਹਿੱਲੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਸ਼ਿਕਾਇਤ ਕਰਤਾ ਦਿਲਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਮੋਟਰਸਾਈਕਲ ਤੇ ਆਪਣੇ ਘਰ ਜਾ ਰਿਹਾ ਸੀ। ਚੰਡੀਗੜ੍ਹ ਪੁਲਸ ਦੀ ਜਿਪਸੀ ਉਸ ਦੇ ਪਿੱਛੇ ਲੱਗ ਗਈ ਅਤੇ ਲਗਭਗ ਡੇਢ ਕਿਲੋਮੀਟਰ ਪਿੱਛਾ ਕਰਦੀ ਰਹੀ। ਮੈਂ ਜੇਕਰ ਆਪਣੇ ਮੋਟਰਸਾਈਕਲ ਨੂੰ ਖੱਬੇ ਪਾਸੇ ਕਰ ਲੈਂਦਾ ਸੀ ਤਾਂ ਜਿਪਸੀ ਵੀ ਖੱਬੇ ਪਾਸੇ ਆ ਜਾਂਦੀ ਸੀ ਅਤੇ ਜੇਕਰ ਮੈਂ ਆਪਣਾ ਮੋਟਰਸਾਈਕਲ ਸੱਜੇ ਪਾਸੇ ਕਰਦਾ ਸੀ ਤਾਂ ਜਿਪਸੀ ਵੀ ਸੱਜੇ ਪਾਸੇ ਮੇਰੇ ਵੱਲ ਆ ਜਾਂਦੀ ਸੀ।

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼

rajwinder kaur

This news is Content Editor rajwinder kaur