ਕਿਸਾਨਾਂ ਨੇ ਜਾਮ ਕੀਤਾ ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇਅ, 8 ਘੰਟੇ ਬਿਜਲੀ ਦੇਣ ਦੀ ਰੱਖੀ ਮੰਗ

06/19/2021 4:31:04 PM

ਰੋਪੜ (ਸੱਜਣ ਸੈਣੀ)- ਕਿਸਾਨਾਂ ਨੇ ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਨੈਸ਼ਨਲ ਹਾਈਵੇਅ ਚੰਡੀਗੜ੍ਹ੍-ਲੁਧਿਆਣਾ 'ਤੇ ਧਰਨਾ ਲਗਾ ਕੇ ਜਾਮ ਕਰ ਦਿੱਤਾ। ਕਿਸਾਨਾਂ ਨੇ ਸੜਕ ਦੇ ਵਿਚਕਾਰ ਟਰੈਕਟਰ ਲਗਾ ਕੇ ਜਾਮ ਲਗਾਇਆ, ਜਿਸ ਕਾਰਨ ਜਾਮ ਦੇ ਵਿੱਚ ਰਾਹਗੀਰ ਫਸੇ ਰਹੇ ਅਤੇ ਕਾਫ਼ੀ ਪਰੇਸ਼ਾਨ ਹੁੰਦੇ ਰਹੇ।

ਇਹ ਵੀ ਪੜ੍ਹੋ: ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਜਾਮ ਲਗਾ ਕੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੇ ਵੱਲੋਂ ਉਨ੍ਹਾਂ ਨੂੰ ਝੋਨਾ ਲਗਾਉਣ ਲਈ ਪੂਰਾ ਸਮਾਂ ਬਿਜਲੀ ਨਹੀਂ ਦਿੱਤੀ ਜਾ ਰਹੀ, ਜਿਸ ਦੇ ਕਾਰਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਸਬੰਧੀ ਉਹ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਨੂੰ ਕਈ ਵਾਰੀ ਗੁਹਾਰ ਲਗਾ ਚੁੱਕੇ ਹਨ ਪਰ ਜਦੋਂ ਉਨ੍ਹਾਂ ਦੀ ਗੱਲਬਾਤ ਕਿਸੇ ਨੇ ਨਹੀਂ ਸੁਣੀ ਤਾਂ ਉਨ੍ਹਾਂ ਨੇ ਜਾਮ ਲਗਾਉਣ ਦਾ ਫ਼ੈਸਲਾ ਕੀਤਾ ਹੈ।  

ਇਹ ਵੀ ਪੜ੍ਹੋ:  ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

ਕਿਸਾਨਾਂ ਨੇ ਕਿਹਾ ਕਿ ਇਹ ਜਾਮ ਉਦੋਂ ਤਕ ਰਹੇਗਾ ਜਦੋਂ ਤੱਕ ਬਿਜਲੀ ਬੋਰਡ ਉਨ੍ਹਾਂ ਨੂੰ ਝੋਨੇ ਦੀ ਬਿਜਾਈ ਜਲੀ 8 ਘੰਟੇ ਬਿਜਲੀ ਨਹੀਂ ਦੇਵੇਗਾ। ਇਸ ਮੌਕੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਜਾਮ ਦੇ ਵਿਚ ਕਾਫ਼ੀ ਵਾਹਨ ਫਸੇ ਹੋਏ ਹਨ, ਜੋ ਅੱਤ ਦੀ ਗਰਮੀ ਦੇ ਵਿੱਚ ਪ੍ਰੇਸ਼ਾਨ ਹੁੰਦੇ ਰਹੇ। ਵੱਡੀ ਹੈਰਾਨੀ ਦੀ ਗੱਲ ਹੈ ਇਸ ਜਾਮ ਨੂੰ ਖੁੱਲ੍ਹਵਾਉਣ ਲਈ ਹਾਲੇ ਤੱਕ ਮੌਕੇ 'ਤੇ ਕੋਈ ਵੀ ਪੁਲਸ ਪ੍ਰਸ਼ਾਸਨ ਬਿਜਲੀ ਬੋਰਡ ਦੇ ਅਧਿਕਾਰੀ ਨਹੀਂ ਪਹੁੰਚੇ।

ਇਹ ਵੀ ਪੜ੍ਹੋ: ਸਾਈਕਲਿੰਗ ਕਰਨ ਵਾਲਿਆਂ ਲਈ ਮਿਸਾਲ ਬਣੇ ਮੁਕਤਸਰ ਦੇ ਇਹ ਦੋ ਭਰਾ, ਹੁੰਦੀਆਂ ਨੇ ਆਪ ਮੁਹਾਰੇ ਚਰਚਾਵਾਂ

ਇਹ ਵੀ ਪੜ੍ਹੋ: ਜਲੰਧਰ: ਜੇਲ੍ਹ 'ਚੋਂ ਚਲਦਾ ਸੀ ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਦਾ ਨੈੱਟਵਰਕ, ਇੰਝ ਹੋਇਆ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri