'ਸਿੱਖ ਰੈੱਫਰੈਂਸ ਲਾਈਬ੍ਰੇਰੀ' ਦੇ ਖਜ਼ਾਨੇ 'ਤੇ ਚੰਨਣ ਸਿੰਘ ਦੇ ਵੱਡੇ ਖੁਲਾਸੇ (ਵੀਡੀਓ)

06/15/2019 4:25:18 PM

ਮੋਹਾਲੀ (ਜੱਸੋਵਾਲ) : 'ਯੂਨਾਈਇਡ ਸਿੱਖ ਮੂਵਮੈਂਟ' ਦੇ ਆਗੂ ਚੰਨਣ ਸਿੰਘ ਨੇ 'ਸਿੱਖ ਰੈੱਫਰੈਂਸ ਲਾਈਬ੍ਰੇਰੀ' ਦੇ ਖਜ਼ਾਨੇ ਬਾਰੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਾਲ 1984 ਦੇ ਘੱਲੂਘਾਰੇ ਸਮੇਂ ਫੌਜ ਲਾਈਬ੍ਰੇਰੀ 'ਚੋਂ ਸਾਹਿਤਕ ਖਜ਼ਾਨਾ ਲੈ ਗਈ ਸੀ ਅਤੇ ਫੌਜ ਮੁਤਾਬਕ 7 ਕਿਸ਼ਤਾਂ 'ਚ ਸਾਰਾ ਸਮਾਨ ਵਾਪਸ ਕਰ ਦਿੱਤਾ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਸਮਾਨ ਵਾਪਸ ਨਹੀਂ ਮਿਲਿਆ। ਇਸ ਬਾਰੇ ਚੰਨਣ ਸਿੰਘ ਦਾ ਕਹਿਣਾ ਹੈ ਕਿ ਐੱਸ. ਜੀ. ਪੀ. ਸੀ. ਦੱਸੇ ਕਿ ਸਿੱਖ ਕੌਮ ਦਾ ਸਰਮਾਇਆ ਕਿੱਥੇ ਹਨ।

ਉਨ੍ਹਾਂ ਕਿਹਾ ਕਿ ਉਹ ਡੀ. ਜੀ. ਪੀ. ਨੂੰ ਮਿਲ ਕੇ ਇਸ ਸਬੰਧੀ ਕੇਸ ਦਰਜ ਕਰਾਉਣਗੇ ਅਤੇ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਫਿਰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਬਾਦਲਾਂ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਸਿੱਖ ਕੌਮ ਦੇ ਵਿਰਸੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੁਣ ਇਹ ਕੌਮ ਬਾਦਲਾਂ ਦਾ ਮਲੀਆਮੇਟ ਕਰ ਦਵੇਗੀ। ਉਨ੍ਹਾਂ ਕਿਹਾ ਕਿ ਜੇਕਰ ਐੱਸ. ਜੀ. ਪੀ. ਸੀ. ਬਾਦਲਾਂ ਦੇ ਚੁੰਗਲ ਤੋਂ ਆਜ਼ਾਦ ਨਾ ਹੋਈ ਤਾਂ ਕੁਝ ਨਹੀਂ ਬਚੇਗਾ। ਉਨ੍ਹਾਂ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦਾ ਸਰਮਾਇਆ ਲੱਭਵਾ ਕੇ ਦੇਣ।

Babita

This news is Content Editor Babita