ਕੇਂਦਰੀ ਜੇਲ ''ਚੋਂ 5 ਮੋਬਾਇਲ ਫੋਨ, ਸਿਮ ਕਾਰਡ ਸਮੇਤ ਬੈਟਰੀਆਂ ਬਰਾਮਦ

03/07/2020 11:53:36 AM

ਕਪੂਰਥਲਾ/ਜਲੰਧਰ (ਭੂਸ਼ਣ)— ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਬੀਤੀ ਰਾਤ ਸੀ. ਆਰ. ਪੀ. ਐੱਫ. ਦੀ ਮਦਦ ਨਾਲ ਚਲਾਈ ਗਈ ਵਿਸ਼ੇਸ਼ ਸਰਚ ਮੁਹਿੰਮ ਦੌਰਾਨ 5 ਮੋਬਾਇਲ ਫੋਨ, 5 ਸਿਮ ਕਾਰਡ ਅਤੇ 3 ਬੈਟਰੀਆਂ ਬਰਾਮਦ ਹੋਈਆਂ। ਥਾਣਾ ਕੋਤਵਾਲੀ ਦੀ ਪੁਲਸ ਨੇ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ 2 ਅਣਪਛਾਤੇ ਮੁਲਜ਼ਮਾਂ ਸਮੇਤ 5 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਜੇਲ 'ਚ ਚਲਾਈ ਜਾ ਰਹੀ ਵਿਸ਼ੇਸ਼ ਸਰਚ ਮੁਹਿੰਮ ਦੌਰਾਨ ਸੁਪਰਡੈਂਟ ਜੇਲ ਬਲਜੀਤ ਸਿੰਘ ਘੁੰਮਣ ਦੀ ਨਿਗਰਾਨੀ ਵਿਚ ਸਹਾਇਕ ਸੁਪਰਡੈਂਟ ਤਰਲੋਚਨ ਸਿੰਘ ਅਤੇ ਹਰਦੇਵ ਸਿੰਘ ਨੇ ਬੀਤੀ ਰਾਤ ਸੀ. ਆਰ. ਪੀ. ਐੱਫ. ਦੀ ਮਦਦ ਨਾਲ ਵੱਖ-ਵੱਖ ਬੈਰਕਾਂ ਵਿਚ ਚੈਕਿੰਗ ਮੁਹਿੰਮ ਚਲਾਈ ਸੀ, ਜਿਸ ਦੌਰਾਨ ਬੈਰਕ ਨੰਬਰ 3 ਦੇ ਕਮਰਾ 1 ਦੀ ਤਲਾਸ਼ੀ ਦੌਰਾਨ ਹਵਾਲਾਤੀ ਗੁਰਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਨਿਰਮਲ ਸਿੰਘ ਨਿਵਾਸੀ ਭੋਲੋਕੇ ਮੱਖੂ ਜ਼ਿਲਾ ਫਿਰੋਜ਼ਪੁਰ ਤੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ।

ਇਹ ਵੀ ਪੜ੍ਹੋ: ਨਾਭਾ: ਜੇਲ ਅੰਦਰ ਗੈਰ-ਕਾਨੂੰਨੀ ਸਾਮਾਨ ਸਪਲਾਈ ਕਰਨ ਦੇ ਦੋਸ਼ ਹੇਠ 2 ਮੁਲਾਜ਼ਮ ਗ੍ਰਿਫਤਾਰ

ਉਥੇ ਹੀ ਬੈਰਕ ਨੰਬਰ 3 ਦੇ ਕਮਰੇ 3 ਦੀ ਤਲਾਸ਼ੀ ਦੌਰਾਨ ਕੈਦੀ ਖੁਸ਼ਵੰਤ ਕੁਮਾਰ ਚਾਂਦ ਪੁੱਤਰ ਸੁਨੀਲ ਕੁਮਾਰ ਵਾਸੀ ਜਲੰਧਰ ਤੋਂ 2 ਸਿਮ ਕਾਰਡ, ਇਕ ਮੋਬਾਇਲ ਫੋਨ ਬਰਾਮਦ ਹੋਇਆ। ਜਦੋਂ ਕਿ ਬੈਰਕ ਨੰਬਰ 3 ਦੇ ਕਮਰੇ 10 ਦੀ ਤਲਾਸ਼ੀ ਦੌਰਾਨ ਹਵਾਲਾਤੀ ਪਰਮਜੀਤ ਸਿੰਘ ਉਰਫ ਗੋਰਾ ਪੁੱਤਰ ਤਰਸੇਮ ਸਿੰਘ ਵਾਸੀ ਪਾਜੀਆਂ ਕਲਾਂ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਤੋਂ ਇਕ ਮੋਬਾਇਲ ਫੋਨ, ਸਿਮ ਕਾਰਡ ਅਤੇ ਇਕ ਬੈਟਰੀ ਬਰਾਮਦ ਹੋਈ, ਜਦ ਕਿ ਇਸ ਦੌਰਾਨ ਬੈਰਕ ਨੰਬਰ 8 ਦੇ ਕਮਰਾ ਨੰਬਰ 7 ਦੇ ਬਾਥਰੂਮ 'ਚ ਸਰਚ ਮੁਹਿੰਮ ਦੌਰਾਨ 2 ਮੋਬਾਇਲ ਫੋਨ, ਸਿਮ ਕਾਰਡ ਅਤੇ ਬੈਟਰੀਆਂ ਬਰਾਮਦ ਹੋਈਆਂ।

ਇਥੇ ਦੱਸ ਦੇਈਏ ਕਿ ਜੇਲਾਂ 'ਚੋਂ ਮੋਬਾਇਲ, ਸਿਮ ਕਾਰਡ ਮਿਲਣ ਦਾ ਇਹ ਕੋਈ ਪਹਿਲਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਇਸ ਤੋਂ ਪਹਿਲਾਂ ਵੀ ਜੇਲਾਂ 'ਚੋਂ ਅਧਿਕਾਰੀਆਂ ਵੱਲੋਂ ਕੈਦੀਆਂ ਤੋਂ ਕਈ ਮੋਬਾਇਲ ਫੋਨ, ਸਿਮ ਕਾਰਡ ਬਰਾਮਦ ਕੀਤੇ ਜਾ ਚੁੱਕੇ ਹਨ। ਬੇਸ਼ੱਕ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਜੇਲਾਂ 'ਚ ਕੈਦੀਆਂ ਮੋਬਾਇਲ ਫੋਨਜ਼ ਪਹੁੰਚਾਏ ਜਾ ਰਹੇ ਹਨ।

ਇਹ ਵੀ ਪੜ੍ਹੋ: ਕੇਂਦਰੀ ਜੇਲ 'ਚੋਂ 4 ਮੋਬਾਇਲ ਫੋਨ ਤੇ 2 ਸਿਮ ਕਾਰਡ ਬਰਾਮਦ
 

shivani attri

This news is Content Editor shivani attri