ਕੈਦੀਆਂ ਤੇ ਹਵਾਲਾਤੀਆਂ ਦੀ ਕਬਰਗਾਹ ਬਣਦੀ ਜਾ ਰਹੀ ਹੈ ਕੇਂਦਰੀ ਜੇਲ

06/18/2017 11:40:15 AM

ਕਪੂਰਥਲਾ (ਭੂਸ਼ਣ)-ਕੈਦੀਆਂ ਅਤੇ ਹਵਾਲਾਤੀਆਂ ਦੀ ਕਬਰਗਾਹ ਬਣਦੀ ਜਾ ਰਹੀ ਹੈ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ। ਬੀਤੇ ਦਿਨੀਂ ਲਗਾਤਾਰ ਹੋਈ 2 ਕੈਦੀਆਂ ਦੀ ਮੌਤ ਦੇ ਮਾਮਲੇ ਨੇ ਜਿਥੇ ਜੇਲ ਪ੍ਰਸ਼ਾਸਨ 'ਚ ਹੜਕੰਪ ਮਚਾ ਦਿੱਤਾ ਹੈ, ਉਥੇ ਹੀ ਸਤੰਬਰ 2011 'ਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤਕ ਕੇਂਦਰੀ ਜੇਲ ਕੰੰਪਲੈਕਸ 'ਚ ਬੰਦ 75 ਤੋਂ ਵੀ ਜ਼ਿਆਦਾ ਕੈਦੀ ਤੇ ਹਵਾਲਾਤੀ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।  
ਆਪਣੀ ਸਮਰੱਥਾ ਤੋਂ ਜ਼ਿਆਦਾ ਕੈਦੀਆਂ ਅਤੇ ਹਵਾਲਾਤੀਆਂ ਦਾ ਢੋਅ ਰਹੀ ਹੈ ਭਾਰ 
ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲਾਂ 'ਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਜੋ ਕਿ ਜਲੰਧਰ ਕਮਿਸ਼ਨਰੇਟ, ਜਲੰਧਰ ਦਿਹਾਤੀ ਅਤੇ ਜ਼ਿਲਾ ਕਪੂਰਥਲਾ ਦੇ ਕੇਂਦਰੀ ਤੇ ਹਵਾਲਾਤੀਆਂ ਨੂੰ ਰੱਖਣ ਲਈ ਉੱਤਰਦਾਈ ਹੈ, 'ਚ 2500 ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖਣ ਦੀ ਸਮਰੱਥਾ ਦੇ ਮੁਕਾਬਲੇ ਵਰਤਮਾਨ ਸਮੇਂ 'ਚ ਕਰੀਬ 3000 ਕੈਦੀ ਤੇ ਹਵਾਲਾਤੀ ਬੰਦ ਹਨ।   


ਹਰ ਛੇਵਾਂ ਕੈਦੀ ਅਤੇ ਹਵਾਲਾਤੀ ਹੈ ਨਸ਼ੇ ਦਾ ਸ਼ਿਕਾਰ 
ਕੇਂਦਰੀ ਜੇਲ 'ਚ ਬੰਦ ਹਰ ਛੇਵੇਂ ਕੈਦੀ ਅਤੇ ਹਵਾਲਾਤੀ ਦੇ ਨਸ਼ੇ ਦਾ ਸ਼ਿਕਾਰ ਹੋਣ ਦੇ ਕਾਰਨ ਜਿਥੇ ਐੱਚ. ਆਈ. ਵੀ. ਪਾਜ਼ੀਟਿਵ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਨਸ਼ੇ ਦੇ ਸ਼ਿਕਾਰ ਕੈਦੀਆਂ ਅਤੇ ਹਵਾਲਾਤੀਆਂ ਦਾ ਠੀਕ ਇਲਾਜ ਨਹੀਂ ਹੋਣ ਦੇ ਕਾਰਨ, ਜਿਥੇ ਉਹ ਨਸ਼ਾ ਨਹੀÎਂ ਛੱਡ ਪਾਉਂਦੇ, ਉਥੇ ਹੀ ਨਸ਼ੇ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।  
ਵੱਡੀ ਗਿਣਤੀ 'ਚ ਕੈਦੀ ਤੇ ਹਵਾਲਾਤੀ ਹਨ ਡਿਪ੍ਰੈਸ਼ਨ ਦਾ ਸ਼ਿਕਾਰ
ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਡਿਪ੍ਰੈਸ਼ਨ ਦੇ ਸ਼ਿਕਾਰ ਕੈਦੀਆਂ ਅਤੇ ਹਵਾਲਾਤੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਕਾਰਨ ਖੁਦਕੁਸ਼ੀ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋ ਰਿਹਾ ਹੈ । ਜੇਕਰ ਬੀਤੇ 6 ਸਾਲ ਦੇ ਰਿਕਾਰਡ ਵੱਲ ਨਜ਼ਰ ਮਾਰੀ ਜਾਵੇ ਤਾਂ ਇਸ ਦੌਰਾਨ 12 ਕੈਦੀ ਅਤੇ ਹਵਾਲਾਤੀ ਖੁਦਕੁਸ਼ੀ ਕਰ ਚੁੱਕੇ ਹਨ, ਜੋ ਕਿਤੇ ਨਾ ਕਿਤੇ ਜੇਲ ਪ੍ਰਸ਼ਾਸਨ ਲਈ ਇਕ ਵੱਡੀ ਚੁਣੌਤੀ ਬਣ ਚੁੱਕਿਆ ਹੈ।