ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਛੁੱਟੀ ਦਾ ਐਲਾਨ ਕਰੇ ਕੇਂਦਰ ਸਰਕਾਰ : ਦਾਦੂਵਾਲ

03/14/2023 11:42:24 AM

ਕਿਹਾ- ‘ਸ਼ਬਦ ਪ੍ਰਕਾਸ਼’ ਅਜਾਇਬ ਘਰ ਸਾਨੂੰ ਸਾਡੇ ਗੌਰਵਮਈ ਇਤਿਹਾਸ ਨਾਲ ਜੋੜਦੈ
ਮੁੱਲਾਂਪੁਰ ਦਾਖਾ (ਕਾਲੀਆ) : ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਜਥੇ. ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਘੇ ਸਿੱਖ ਵਿਦਵਾਨ ਇਤਿਹਾਸਕ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਪਹੁੰਚੇ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ ਅਤੇ ਵਾਈਸ ਪ੍ਰਧਾਨ ਬਾਦਲ ਸਿੰਘ ਸਿੱਧੂ ਆਦਿ ਨੇ ਉਨ੍ਹਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਭੇਟ ਕਰਦਿਆਂ ਸਨਮਾਨ ਕੀਤਾ। ਇਸ ਸਮੇਂ ਜਥੇ. ਦਾਦੂਵਾਲ ਨੇ ਕਿਹਾ ਕਿ ਮਹਾਨ ਯੋਧੇ, ਜਰਨੈਲ, ਸ਼੍ਰੋਮਣੀ ਸ਼ਹੀਦ, ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਅਤੇ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂ ’ਤੇ ਸਿੱਕਾ ਅਤੇ ਮੋਹਰ ਜਾਰੀ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਚਾਰ ਦਿਹਾੜੇ ਸ਼੍ਰੋਮਣੀ ਕਮੇਟੀ, ਸਰਕਾਰ ਅਤੇ ਸਮਾਜ ਵੱਡੇ ਪੱਧਰ ’ਤੇ ਮਨਾਏ ਅਤੇ 9 ਜੂਨ 1716 ਨੂੰ ਜੋ ਦਿੱਲੀ ਮਹਿਰੋਲੀ ਵਿਖੇ 740 ਸਿੰਘਾਂ ਸਮੇਤ ਅਦਭੁਤ ਸ਼ਹਾਦਤ ਹੋਈ ਹੈ, ਉਸ ਦਿਹਾੜੇ ’ਤੇ ਕੇਂਦਰ ਸਰਕਾਰ ਨੈਸ਼ਨਲ ਛੁੱਟੀ ਦਾ ਐਲਾਨ ਕਰੇ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਮਿਲੀ ਧਮਕੀ ’ਤੇ ਵਿਧਾਨ ਸਭਾ ’ਚ ਬੋਲੇ ਵਿਧਾਇਕ ਦੇਵ ਮਾਨ

ਉਨ੍ਹਾਂ ਕਿਹਾ ਕਿ 12 ਮਈ 1710 ਨੂੰ ਸਰਹਿੰਦ ਫ਼ਤਿਹ ਕਰ ਕੇ ਅਤੇ 14 ਮਈ ਨੂੰ ਫ਼ਤਿਹ ਦਾ ਝੰਡਾ ਲਹਿਰਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੌਰਵਮਈ ਇਤਿਹਾਸ ਦੀ ਰਚਨਾ ਕੀਤੀ ਸੀ। ਇਸ ਸਮੇਂ ਬਲਵੰਤ ਸਿੰਘ ਧਨੋਆ, ਮਾ. ਗੁਰਚਰਨ ਸਿੰਘ, ਹਰਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਸੋਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਭਦੌੜ ’ਚ ਕਰੋੜਾਂ ਦੀ ਲਾਗਤ ਬਣਨ ਜਾ ਰਿਹਾ ਪਨਸੀਡ ਦਾ ਵੱਡਾ ਪ੍ਰਾਜੈਕਟ : ਵਿਧਾਇਕ ਉੱਗੋਕੇ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha