ਸੋਸ਼ਲ ਮੀਡੀਆ ''ਤੇ CBSE ਦੀ ਫਰਜ਼ੀ ਡੇਟਸ਼ੀਟ ਵਾਇਰਲ, ਸਰਕਾਰ ਵੱਲੋਂ ਅਲਰਟ ਜਾਰੀ

01/02/2021 10:12:26 AM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀ ਪ੍ਰੀਖਿਆਵਾਂ 2021 ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਡੇਟਸ਼ੀਟ ਦੀ ਉਡੀਕ ਹੈ ਪਰ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਸੀ. ਬੀ. ਐੱਸ. ਈ. ਪ੍ਰੀਖਿਆ-2021 ਦੀ ਇਕ ਫਰਜ਼ੀ ਡੇਟਸ਼ੀਟ ਵਾਇਰਲ ਹੋ ਰਹੀ ਹੈ। ਇਸ ਸਬੰਧੀ ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਦਫ਼ਤਰ ਨੇ ਇਸ ਡੇਟਸ਼ੀਟ ਨੂੰ ਫਰਜ਼ੀ ਦੱਸਿਆ ਹੈ।

ਇਹ ਵੀ ਪੜ੍ਹੋ : 'ਪੰਜਾਬ ’ਚ ‘ਆਪ’ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਜਲਦ ਕਰੇਗੀ ਐਲਾਨ'

ਸਰਕਾਰ ਦੀ ਫੈਕਟ ਚੈੱਕ ਆਰਗੇਨਾਈਜ਼ੇਸ਼ਨ ਪੀ. ਆਈ. ਬੀ. ਫੈਕਟ ਚੈੱਕ ਨੇ ਇਸ ਡੇਟਸ਼ੀਟ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਹੈ। ਪੀ. ਆਈ. ਬੀ. ਫੈਕਟ ਚੈੱਕ ਨੇ ਟਵੀਟ ਕਰਕੇ ਕਿਹਾ ਕਿ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਪ੍ਰੀਖਿਆ 2020-2021 ਦੀ ਇਕ ਡੇਟਸ਼ੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਡੇਟਸ਼ੀਟ ਫਰਜ਼ੀ ਹੈ। ਹਾਲਾਂਕਿ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਇਹ ਐਲਾਨ ਕਰ ਚੁੱਕੇ ਹਨ ਕਿ ਪ੍ਰੀਖਿਆਵਾਂ 4 ਮਈ ਤੋਂ 10 ਜੂਨ 2021 ਤੱਕ ਹੋਣਗੀਆਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 3 IPS ਅਫ਼ਸਰਾਂ ਨੂੰ ਦਿੱਤੀ ਤਰੱਕੀ, ਬਣਾਇਆ ਡੀ. ਜੀ. ਪੀ.

ਸੀ. ਬੀ. ਐੱਸ. ਈ. ਨੇ ਕਿਹਾ ਕਿ ਸਮੇਂ-ਸਮੇਂ ’ਤੇ ਅਧਿਕਾਰਿਤ ਵੈੱਬਸਾਈਟ ’ਤੇ ਪ੍ਰੀਖਿਆ ਨਾਲ ਸਬੰਧਿਤ ਜਾਣਕਾਰੀ ਦਿੱਤੀ ਜਾਂਦੀ ਰਹੇਗੀ। ਸੋਸ਼ਲ ਮੀਡੀਆ ਸਮੇਤ ਕਿਸੇ ਹੋਰ ਪਲੇਟਫਾਰਮ ’ਤੇ ਮੁਹੱਈਆ ਜਾਣਕਾਰੀ ਨੂੰ ਉਦੋਂ ਤੱਕ ਸਹੀ ਨਹੀਂ ਮੰਨਿਆ ਜਾਣਾ ਚਾਹੀਦਾ, ਜਦੋਂ ਤੱਕ ਕਿ ਉਹ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਨਾ ਹੋਵੇ। ਸੀ. ਬੀ. ਐੱਸ. ਈ. ਦੀ ਡੇਟਸ਼ੀਟ ਅਧਿਕਾਰਤ ਵੈੱਬਸਾਈਟ cbse.nic.in ’ਤੇ ਜਾਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨਵੇਂ ਸਾਲ 'ਤੇ 'ਕੈਪਟਨ' ਦਾ ਪੰਜਾਬੀਆਂ ਨੂੰ ਖ਼ਾਸ ਸੁਨੇਹਾ, ਕਿਸਾਨਾਂ ਦੀ ਕੀਤੀ ਰੱਜ ਕੇ ਤਾਰੀਫ਼

ਸਿੱਖਿਆ ਮੰਤਰੀ ਨਿਸ਼ੰਕ ਨੇ ਇਹ ਐਲਾਨ ਕੀਤਾ ਸੀ ਕਿ ਸੀ. ਬੀ. ਐੱਸ. ਈ. 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣਗੀਆਂ ਅਤੇ 10 ਜੂਨ ਤੱਕ ਚੱਲਣਗੀਆਂ। ਪ੍ਰੈਕਟੀਕਲ ਐਗਜ਼ਾਮ 1 ਮਾਰਚ ਤੋਂ ਹੋਣਗੇ। ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਜਾਰੀ ਹੋ ਜਾਣਗੇ। ਦੋਵੇਂ ਕਲਾਸਾਂ ਦੀ ਵਿਸਥਾਰਤ ਡੇਟਸ਼ੀਟ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।
ਨੋਟ : ਸੋਸ਼ਲ ਮੀਡੀਆ 'ਤੇ ਫਰਜ਼ੀ ਡੇਟਸ਼ੀਟ ਵਾਇਰਲ ਹੋਣ ਦੀਆਂ ਖ਼ਬਰਾਂ ਬਾਰੇ ਦਿਓ ਰਾਏ
 

Babita

This news is Content Editor Babita