CBSE ਪ੍ਰੀਖਿਆ ਅਪਡੇਟ, ਸਮਾਰਟ ਜਾਂ ਡਿਜੀਟਲ ਵਾਚ ਪਹਿਨੀ ਤਾਂ ਪ੍ਰੀਖਿਆ ਕੇਂਦਰ ''ਚ ''ਨੋ ਐਂਟਰੀ''

02/11/2020 1:46:30 PM

ਲੁਧਿਆਣਾ (ਵਿੱਕੀ) : 15 ਫਰਵਰੀ ਤੋਂ ਸੀ. ਬੀ. ਐੱਸ. ਈ. ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪ੍ਰੀਖਿਆਵਾਂ ਤੋਂ ਪਹਿਲਾਂ ਜਿਥੇ ਪੇਰੈਂਟਸ ਆਪਣੇ ਬੱਚਿਆਂ ਦੀ ਹਰ ਲੋੜ ਪੂਰੀ ਕਰਨ 'ਚ ਲੱਗੇ ਹਨ, ਉਥੇ ਵਿਦਿਆਰਥੀ ਵੀ ਇਨ੍ਹੀਂ-ਦਿਨੀਂ ਪ੍ਰੀਖਿਆਵਾਂ ਦੀ ਤਿਆਰੀ ਲਈ ਜੁਟ ਗਏ ਹਨ। ਹੁਣ ਪ੍ਰੀਖਿਆਵਾਂ 'ਚ ਵਿਦਿਆਰਥੀ ਕੋਈ ਗਲਤੀ ਨਾ ਕਰਨ। ਇਸ ਲਈ ਸਕੂਲਾਂ ਦੇ ਅਧਿਆਪਕ ਵੀ ਉਨ੍ਹਾਂ ਦੇ ਨਾਲ ਪੂਰੀ ਤਰ੍ਹਾਂ ਗੱਲ ਕਰ ਰਹੇ ਹਨ ਤਾਂ ਕਿ ਬੱਚਿਆਂ ਨੂੰ ਹਰ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੇ ਸ਼ੰਕੇ ਵੀ ਕਲੀਅਰ ਕੀਤੇ ਜਾ ਸਕਣ। ਸਕੂਲੀ ਅÎਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਪ੍ਰੀਖਿਆ ਕੇਂਦਰ 'ਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੀ-ਕੀ ਸਾਵਧਾਨੀਆਂ ਅਪਣਾਉਣੀਆਂ ਪੈਣਗੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਕੇਂਦਰ 'ਚ ਜਾਣ ਤੋਂ ਪਹਿਲਾਂ ਆਪਣੀ ਡਿਜੀਟਲ ਜਾਂ ਸਮਾਰਟ ਵਾਚ ਨੂੰ ਉਤਾਰ ਦੇਣ। ਜੇਕਰ ਕਿਸੇ ਵਿਦਿਆਰਥੀ ਨੇ ਅਜਿਹਾ ਨਾ ਕੀਤਾ ਤਾਂ ਉਸ ਨੂੰ ਪ੍ਰੀਖਿਆ ਤੋਂ ਵੀ ਬਾਹਰ ਕੱਢਿਆ ਜਾ ਸਕਦਾ ਹੈ।

ਸੀ. ਬੀ. ਐੱਸ. ਈ. ਨੇ ਰੋਲ ਨੰਬਰ ਲਿਖਣ ਦੇ ਤਰੀਕੇ 'ਚ ਕੀਤਾ ਬਦਲਾਅ
ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਸੀ. ਬੀ. ਐੱਸ. ਈ. ਨੇ ਜਿਥੇ ਇਸ ਵਾਰ ਰੋਲ ਨੰਬਰ ਲਿਖਣ ਦੇ ਤਰੀਕੇ 'ਚ ਬਦਲਾਅ ਕੀਤਾ ਹੈ, ਉਥੇ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਪੇਪਰ ਦੌਰਾਨ ਨੀਲੇ ਰੰਗ ਦੇ ਪੈੱਨ ਦੀ ਹੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਕਲਾਸ 10ਵੀਂ ਦੇ ਵਿਦਿਆਰਥੀ ਪਹਿਲੀ ਵਾਰ ਬੋਰਡ ਐਗਜ਼ਾਮ 'ਚ ਅਪੀਅਰ ਹੋ ਰਹੇ ਹਨ ਤਾਂ ਉਨ੍ਹਾਂ ਲਈ ਪ੍ਰੈਕਟਿਸ ਵੀ ਬਹੁਤ ਜ਼ਰੂਰੀ ਹੈ। ਅÎਧਿਆਪਕਾਂ ਦੇ ਮੁਤਾਬਕ ਵਿਦਿਆਰਥੀਆਂ ਨੂੰ ਰੋਲ ਨੰਬਰ ਲਿਖਣ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਕਾਲੇ ਜਾਂ ਕਿਸੇ ਰੰਗੀਨ ਪੈੱਨ ਦੀ ਵਰਤੋਂ ਨਹੀਂ ਕਰ ਸਕੇ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਨੂੰ ਡਾਇਗ੍ਰਾਮ, ਟੇਬਲ ਆਦਿ ਬਣਾਉਣਾ ਹੈ ਤਾਂ ਉਸ ਲਈ ਪੈਨਸਲ ਦੀ ਵਰਤੋਂ ਕਰ ਸਕਦੇ ਹਨ।

ਐਗਜ਼ਾਮ ਸ਼ੁਰੂ ਹੋਣ ਤੋਂ ਪਹਿਲਾਂ ਦੇਖਣ ਆਪਣਾ ਸੈਂਟਰ
ਸਕੂਲੀ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਪ੍ਰੀਖਿਆ ਕੇਂਦਰ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੇਖ ਕੇ ਆਉਣ। ਅਜਿਹਾ ਕਰਨ ਨਾਲ ਪ੍ਰੀਖਿਆ ਵਾਲੇ ਦਿਨ ਸੈਂਟਰ 'ਤੇ ਪੁੱਜਣ ਤੋਂ ਲੇਟ ਨਹੀਂ ਹੋਣਗੇ। ਇਸ ਤੋਂ ਇਲਾਵਾ ਸੈਂਟਰ ਨੂੰ ਲੱਭਣ 'ਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ। ਇਹੀ ਨਹੀਂ, ਐਡਮਿਟ ਕਾਰਡ ਗੁਆਚ ਜਾਣ ਦੀ ਸੂਰਤ 'ਚ ਪ੍ਰੀਖਿਆਰਥੀ ਨੂੰ ਆਪਣੇ ਸੈਂਟਰ ਦੇ ਇਨਵਿਜ਼ੀਲੇਟਰ ਨੂੰ ਤਤਕਾਲ ਦੱਸਣਾ ਹੋਵੇਗਾ। ਅਜਿਹਾ ਕਰਨ ਨਾਲ ਉਹ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਦੀ ਕਾਪੀ ਮੁਹੱਈਆ ਕਰਵਾਉਣਗੇ। ਇਸ ਗੱਲ ਦਾ ਧਿਆਨ ਰਹੇ ਕਿ ਐਡਮਿਟ ਕਾਰਡ 'ਤੇ ਪੇਰੈਂਟਸ ਦੇ ਸਾਈਨ ਹੋਣੇ ਜ਼ਰੂਰੀ ਹਨ, ਨਾਲ ਹੀ ਵਿਦਿਆਰਥੀ ਸੈਂਟਰ 'ਤੇ ਸਕੂਲ ਯੂਨੀਫਾਰਮ 'ਚ ਅਤੇ ਆਪਣਾ ਆਈ. ਕਾਰਡ ਲੈ ਕੇ ਜਾਣ।

ਪ੍ਰੀਖਿਆਵਾਂ ਤੋਂ ਪਹਿਲਾਂ ਦੇ ਕੁਝ ਦਿਨ ਹਰ ਬੱਚੇ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਵਿਦਿਆਰਥੀ ਨੂੰ ਜਿਥੇ ਆਪਣੀ ਤਿਆਰੀ 'ਤੇ ਪੂਰਾ ਫੋਕਸ ਕਰਨਾ ਪੈਂਦਾ ਹੈ, ਨਾਲ ਹੀ ਉਸ ਨੂੰ ਸੀ.ਬੀ.ਆਈ. ਦੇ ਨਿਯਮਾਂ ਸਬੰਧੀ ਵੀ ਦੱਸਣਾ ਅਤਿ ਜ਼ਰੂਰੀ ਹੁੰਦਾ ਹੈ ਤਾਂ ਕਿ ਜਾਣੇ -ਅਣਜਾਣੇ 'ਚ ਬੱਚਾ ਕੋਈ ਗਲਤੀ ਨਾ ਕਰ ਜਾਵੇ। ਸਕੂਲ ਦੇ ਸਾਰੇ ਅਧਿਆਪਕਾਂ ਨੂੰ ਪ੍ਰੀਖਿਆਵਾਂ ਦੀ ਸ਼ੁਰੂਆਤ ਤੋਂ ਲੈ ਕੇ ਸੰਪੰਨ ਹੋਣ ਤੱਕ ਵਿਦਿਆਰਥੀ ਦੇ ਨਾਲ ਜੁੜੇ ਰਹਿਣ ਨੂੰ ਕਿਹਾ ਗਿਆ ਹੈ ਤਾਂਕਿ ਉਨ੍ਹਾਂ ਨੂੰ ਹਰ ਅਪਡੇਟ ਮਿਲਦੀ ਰਹੇ। ਪ੍ਰੀਖਿਆਵਾਂ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਮਿਹਨਤ ਨੂੰ ਰੰਗ ਲਾਉਂਦੀਆਂ ਹਨ ਪਰ ਅਧਿਆਪਕਾਂ ਵੱਲੋਂ ਇਨ੍ਹਾਂ ਦਿਨਾਂ 'ਚ ਕੀਤੀ ਜਾਣ ਵਾਲੀ ਹੌਸਲਾ- ਅਫਜ਼ਾਈ ਉਨ੍ਹਾਂ ਦੇ ਨਤੀਜਿਆਂ ਦੇ ਰੂਪ 'ਚ ਸਾਹਮਣੇ ਆਉਂਦੀ ਹੈ। - ਪ੍ਰਿੰ. ਡਾ. ਸਤਵੰਤ ਕੌਰ ਭੁੱਲਰ, ਡੀ. ਏ. ਵੀ. ਸਕੂਲ, ਪੱਖੋਵਾਲ ਰੋਡ।

Anuradha

This news is Content Editor Anuradha