ਪੰਥਕ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਖ਼ਿਲਾਫ਼ ਬਰਗਾੜੀ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ

07/18/2020 1:18:55 PM

ਫਰੀਦਕੋਟ (ਜਗਤਾਰ): ਬੇਅਦਬੀ ਮਾਮਲੇ ਸਬੰਧੀ ਇੰਨਸਾਫ 'ਚ ਦੇਰੀ ਨੂੰ ਲੈ ਕੇ ਪੰਥਕ ਜਥੇਬੰਦੀਆਂ ਵਲੋਂ ਬਰਗਾੜੀ 'ਚ ਇਕ ਰੋਸ ਪ੍ਰਦਰਸ਼ਨ ਕਰ ਸੀ.ਬੀ.ਆਈ. ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਿਰਦੇਸ਼ ਤੇ ਅਕਾਲੀ ਦਲ ਅਮ੍ਰਿਤਸਰ, ਦਲ ਖਾਲਸਾ ਵਲੋਂ ਯੂਨਾਈਟੇਡ ਅਕਾਲੀ ਦਲ ਦੇ ਆਗੂਆਂ ਵਲੋਂ ਕਿਹਾ ਕਿ ਕੇਂਦਰ ਸਰਕਾਰ ਬੇਅਦਬੀ ਮਾਮਲਿਆਂ ਦੀ ਜਾਂਚ ਜੋ ਕਰ ਰਹੀ ਹੈ ਉਸ ਨੂੰ ਰੋਕਣ ਲਈ ਸੀ.ਬੀ.ਆਈ. ਨੂੰ ਅੱਗੇ ਕਰ ਜਾਂਚ ਰੋਕ ਰਹੀ ਹੈ, ਜਿਸਦੇ ਕਰਕੇ ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਦਾ ਪੁਤਲਾ ਫੂਕਿਆ ਗਿਆ।

ਇਹ ਵੀ ਪੜ੍ਹੋ: ਮਿਟ ਜਾਵੇਗਾ ਨਿਸ਼ਾਨ-ਏ-ਥਰਮਲ, ਮਿੱਟੀ 'ਚ ਮਿਲ ਜਾਵੇਗਾ ਝੀਲਾਂ ਦਾ ਸ਼ਹਿਰ ਵਿਰਾਸਤ

ਇਹ ਵੀ ਪੜ੍ਹੋ:  ਪਿਆਰ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼

ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਚਾਰ ਸਾਲ ਹੋ ਚਲੇ ਪਰ ਇੰਨਾਂ ਸੰਘਰਸ਼ ਕਰਨ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲਿਆ ਨਾ ਤਾਂ ਬੇਅਦਬੀ ਮਾਮਲੇ ਦੇ ਦੋਸ਼ੀ ਫੜ੍ਹੇ ਗਏ ਅਤੇ ਨਾ ਹੀ ਨਿਰਦੋਸ਼ ਸ਼ਾਂਤਮਈ ਰੋਸ ਕਰ ਰਹੇ ਸਿੱਖਾਂ ਤੇ ਗੋਲੀ ਚਲਾਉਣ ਵਾਲੇ ਪੁਲਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਈ ਅਤੇ ਹੁਣ ਜਦੋਂ ਬੇਅਦਬੀ ਮਾਮਲੇ 'ਚ ਬਣੀ ਸਿੱਟ ਆਪਣਾ ਕੰਮ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰ ਉਨ੍ਹਾਂ ਨੂੰ ਗਿਰਫਤਾਰ ਕਰ ਰਹੀ ਹੈ ਤਾਂ ਇਸ ਮੌਕੇ ਇਸਦੇ ਪਿੱਛੇ ਅਸਲੀ ਮੁਲਜਮਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ ਨਿਰਦੇਸ਼ ਤੇ ਸੀ.ਬੀ.ਆਈ. ਅਦਾਲਤ 'ਚ ਅਰਜੀ ਲਗਾ ਕਰ ਜਾਂਚ ਨੂੰ ਆਪਣੇ ਆਪ ਕਰਨ ਦਾ ਦਾਅਵਾ ਕਰ ਰਹੀ ਹੈ ਜਦੋਂਕਿ ਚਾਰ ਸਾਲ 'ਚ ਸੀ.ਬੀ.ਆਈ. ਕੁੱਝ ਨਾ ਕਰ ਸਕੀ। ਇਸਦੇ ਚੱਲਦੇ ਹੀ ਅੱਜ ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ।

Shyna

This news is Content Editor Shyna