ਨਕਦੀ ਤੇ ਗਹਿਣੇ ਚੋਰੀ

08/30/2017 6:24:19 AM

ਅਮਰਕੋਟ,   (ਅਮਰਗੋਰ ਸਿੰਘ)-  ਪਿੰਡ ਕਲਸੀਆਂ ਕਲਾਂ ਵਿਖੇ ਬੀਤੀ ਰਾਤ ਘਰ ਵਿਚ ਇਕੱਲੀ ਔਰਤ ਨੂੰ ਬੇਹੋਸ਼ ਕਰ ਕੇ ਘਰ ਵਿਚ ਪਈ ਨਕਦੀ ਤੇ ਗਹਿਣੇ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਔਰਤ ਕਰਮਜੀਤ ਕੌਰ ਪਤਨੀ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਰਾਤ ਸਮੇਂ ਇਕੱਲੀ ਸੁੱਤੀ ਹੋਈ ਸੀ ਤੇ ਕੁਝ ਅਣਪਛਾਤੇ ਚੋਰਾਂ ਨੇ ਉਸ ਦੇ ਮੂੰਹ 'ਤੇ ਬੇਹੋਸ਼ ਕਰਨ ਵਾਲੀ ਸਪਰੇਅ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਜਦੋਂ ਉਹ ਸਵੇਰੇ ਉੱਠੀ ਤਾਂ ਦੇਖਿਆ ਕਿ ਉਸ ਦੇ ਘਰ ਦੀ ਅਲਮਾਰੀ ਟੁੱਟੀ ਹੋਈ ਸੀ ਅਤੇ ਚੋਰ ਉਸ 'ਚੋਂ ਡੇਢ ਤੋਲੇ ਸੋਨਾ, 15000 ਰੁਪਏ ਦੀ ਨਕਦੀ ਤੇ ਉਸ ਦੇ ਲੜਕੇ ਜਸਬੀਰ ਸਿੰਘ ਦਾ ਆਰਮੀ ਕਾਰਡ ਜਿਸ ਦਾ ਨੰਬਰ 294330 ਅਤੇ ਹੋਰ ਘਰ ਦਾ ਕੀਮਤੀ ਸਮਾਨ ਚੋਰੀ ਕਰ ਕੇ ਲੈ ਗਏ ਸਨ। ਇਸ ਸਬੰਧੀ ਲਿਖਤੀ ਦਰਖਾਸਤ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਹੋਈ ਹੈ।