ਬੱਸ ਚੋਰੀ ਕਰਨ ਦੇ ਮਾਮਲੇ ''ਚ ਕੇਸ ਦਰਜ

03/26/2018 6:53:32 AM

ਫਗਵਾੜਾ, (ਹਰਜੋਤ, ਰੁਪਿੰਦਰ)- ਬੀਤੀ ਰਾਤ ਇਥੋਂ ਦੇ ਬੱਸ ਸਟੈਂਡ ਵਿਚੋਂ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਸਿਟੀ ਪੁਲਸ ਨੇ ਧਾਰਾ 379 ਅਧੀਨ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਓਂਕਾਰ ਸਿੰਘ ਨੇ ਦੱਸਿਆ ਕਿ ਦਿਓਲ ਟਰਾਂਸਪੋਰਟ ਰਿਹਾਣਾ ਜੱਟਾਂ ਦੀ ਬੱਸ ਨੰਬਰ ਪੀ ਬੀ 09 ਕਿਊ 5105 ਡਰਾਈਵਰ ਲਾਲ ਚੰਦ ਨੇ ਬੱਸ ਸਟੈਂਡ ਅੰਦਰ ਖੜ੍ਹੀ ਕੀਤੀ ਸੀ। ਅੱਜ ਸਵੇਰੇ ਆ ਕੇ ਦੇਖਿਆ ਤਾਂ ਇਹ ਬੱਸ ਗਾਇਬ ਸੀ। ਪੁਲਸ ਨੇ ਇਸ ਸਬੰਧੀ ਬੱਸ ਮਾਲਕ ਪਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ ਤੇ ਬੱਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।