ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ ਠੱਗੀ, ਛਿਨਮਸਤਿਕਾ ਓਵਰਸੀਜ਼ ਖ਼ਿਲਾਫ ਗੁਰਦਾਸਪੁਰ ’ਚ ਵੀ ਮਾਮਲਾ ਦਰਜ

12/03/2021 11:25:03 PM

ਗੁਰਦਾਸਪੁਰ (ਬਿਊਰੋ)-ਪੰਜਾਬ ਦੇ ਬਹੁਤ ਸਾਰੇ ਲੋਕ ਕੈਨੇਡਾ ਜਾਂ ਹੋਰ ਦੇਸ਼ਾਂ ’ਚ ਜਾਣ ਲਈ ਹਰ ਰੋਜ਼ ਇਮੀਗ੍ਰੇਸ਼ਨ ਏਜੰਟਾਂ ਦੇ ਜਾਲ ’ਚ ਫਸ ਕੇ ਲੱਖਾਂ ਰੁਪਏ ਬਰਬਾਦ ਕਰ ਰਹੇ ਹਨ। ਇਸੇ ਤਰ੍ਹਾਂ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ’ਚ ਛਿਨਮਸਤਿਕਾ ਓਵਰਸੀਜ਼ ਖ਼ਿਲਾਫ ਜਲੰਧਰ ’ਚ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਛਿਨਮਸਤਿਕਾ ਓਵਰਸੀਜ਼ ਖ਼ਿਲਾਫ ਗੁਰਦਾਸਪੁਰ 'ਚ ਵੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਦੇ ਦੋਸ਼ ’ਚ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਧੋਖਾਧੜੀ ਦੇ ਪੈਸਿਆਂ ਦੀ ਆਪਸੀ ਵੰਡ ਨੂੰ ਲੈ ਕੇ ਛਿਨਮਸਤਿਕਾ ਓਵਰਸੀਜ਼ ਜਲੰਧਰ ਦੇ ਸ਼ੀਤਲ ਟੰਡਨ ਤੇ ਚੇਤਨ ਪਰਾਸ਼ਰ ਸੜਕ 'ਤੇ ਲੜਦੇ ਨਜ਼ਰ ਆਏ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ

Manoj

This news is Content Editor Manoj