ਪੁਰਾਣੀ ਰੰਜਿਸ਼ ''ਚ ਘਰ ''ਤੇ ਕੀਤਾ ਪਥਰਾਅ, 7 ਵਿਰੁੱਧ ਕੇਸ ਦਰਜ

09/17/2017 5:34:21 PM


ਫਗਵਾੜਾ (ਜ. ਬ.) - ਫਗਵਾੜਾ ਦੇ ਪਿੰਡ ਜਗਪਾਲਪੁਰ 'ਚ ਉਸ ਸਮੇਂ ਭਾਰੀ ਤਣਾਅ ਪੈਦਾ ਹੋ ਗਿਆ, ਜਦ ਇਕ ਧਿਰ 'ਤੇ ਦੂਸਰੀ ਧਿਰ ਦੇ ਲੋਕਾਂ ਨੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਪੱਖ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ । ਇਸ ਸੰਬੰਧੀ ਪੁਲਸ ਥਾਣਾ ਰਾਵਲਪਿੰਡੀ ਵਿਚ ਵਿਵਾਦ 'ਚ ਸ਼ਾਮਲ ਪੀੜਤ ਹਰਮਨਪ੍ਰੀਤ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਪਿੰਡ ਜਗਪਾਲਪੁਰ ਨੇ ਦਰਜ ਕਰਵਾਇਆ ਹੈ ਕਿ ਉਸ ਦੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੋ ਕੁਝ ਦੋਸ਼ੀ ਧਿਰ ਨੇ ਕੀਤਾ ਹੈ, ਉਹ ਕਥਿਤ ਤੌਰ 'ਤੇ ਪੁਰਾਣੀ ਰੰਜਿਸ਼ ਰੱਖਦੇ ਹੋਏ ਅੰਜਾਮ ਦਿੱਤਾ ਹੈ। ਪੁਲਸ ਨੇ ਮਾਮਲੇ ਨੂੰ ਲੈ ਕੇ ਦੋਸ਼ੀਆਂ ਗੁਰਕੀਰਤ ਸਿੰਘ ਉਰਫ ਗੌਰੀ, ਕੁਲਦੀਪ ਸਿੰਘ ਦੋਵੇਂ ਪੁੱਤਰ ਕਸ਼ਮੀਰ ਸਿੰਘ, ਦਮਨਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ, ਹਰਜਾਪ ਸਿੰਘ ਪੁੱਤਰ ਚਰਨਜੀਤ, ਚਰਨਜੀਤ ਸਿੰਘ ਮਾਹੀ ਪੁੱਤਰ ਜੱਗਾ, ਵਿਨੀਤ ਕੁਮਾਰ ਪੁੱਤਰ ਸ਼ਾਮ ਲਾਲ ਸਾਰੇ ਵਾਸੀ ਪਿੰਡ ਜਗਪਾਲਪੁਰ, ਤਹਿਸੀਲ ਫਗਵਾੜਾ ਤੇ ਗਿੰਦਾ ਵਾਸੀ ਆਦਮਪੁਰ ਤੇ ਇਨ੍ਹਾਂ ਦੇ ਸਾਥੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸਾਰੇ ਦੋਸ਼ੀ ਪੁਲਸ ਗ੍ਰਿਫਤਾਰੀ ਤੋਂ ਬਾਹਰ ਹਨ।

ਮੋਟਰਸਾਈਕਲ ਤੋੜਿਆ
ਪੀੜਤ ਹਰਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਕਥਿਤ ਦੋਸ਼ੀਆਂ ਨੇ ਉਨ੍ਹਾਂ ਦੇ ਘਰ 'ਤੇ ਪਥਰਾਅ ਕੀਤਾ ਹੈ। ਉਨ੍ਹਾਂ ਖੜ੍ਹੇ ਇਕ ਮੋਟਰਸਾਈਕਲ ਦੀ ਭੰੰਨ-ਤੋੜ ਕੀਤੀ ਤੇ ਖੇਤਾਂ ਵਿਚ ਕੰਮ ਕਰਦੇ ਹੋਏ ਉਨ੍ਹਾਂ 'ਤੇ ਹਮਲਾ ਕਰਨ ਦੀ ਅਫਸਲ ਕੋਸ਼ਿਸ਼ ਕੀਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਧਿਰ ਦੇ ਨੇੜਲੇ ਸੂਤਰਾਂ ਨੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਤੇ ਦਰਜ ਪੁਲਸ ਕੇਸ ਨੂੰ ਤੱਥਾਂ ਤੋਂ ਪਰ੍ਹੇ ਦੱਸਿਆ। ਪੁਲਸ ਦੀ ਜਾਂਚ ਜਾਰੀ ਹੈ।