ਕੈਪਟਨ ਵਲੋਂ ਧੂਰੀ ਮਾਮਲੇ 'ਚ ਪੁਲਸ ਨੂੰ ਇਕ ਹਫਤੇ ਅੰਦਰ ਜਾਂਚ ਪੂਰੀ ਕਰਨ ਦੇ ਹੁਕਮ

05/28/2019 12:47:12 AM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧੂਰੀ 'ਚ 4 ਸਾਲਾ ਬੱਚੀ ਨਾਲ ਹੋਏ ਦੁਸ਼ਕਰਮ ਮਾਮਲੇ 'ਤੇ ਪੁਲਸ ਨੂੰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੈਪਟਨ ਨੇ ਸੰਗਰੂਰ ਪੁਲਸ ਤੇ ਪੰਜਾਬ ਪੁਲਸ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਹੈ। ਕੈਪਟਨ ਨੇ ਪੁਲਸ ਨੂੰ ਇਕ ਹਫਤੇ ਅੰਦਰ ਬਲਾਤਕਾਰ ਮਾਮਲੇ 'ਚ ਸਕੂਲ ਦੇ ਪ੍ਰਿੰਸੀਪਲ ਸਮੇਤ 4 ਗ੍ਰਿਫਤਾਰ ਲੋਕਾਂ ਖਿਲਾਫ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਡਾਇਰੈਕਟਰ ਪ੍ਰੌਸੀਕਿਊਸ਼ਨ ਨੂੰ  4 ਸਾਲਾ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਦੋਸ਼ੀਆਂ ਖਿਲਾਫ ਜਲਦ ਸੁਣਵਾਈ ਕਰਨ ਤੇ ਸਜ਼ਾ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ।