ਰੋਪੜ ਦੇ ਇਸ ਪਿੰਡ ''ਚ ਬਣੇ ਹੜ੍ਹ ਵਰਗੇ ਹਾਲਾਤ, ਕੈਪਟਨ ਨੇ NDRF ਨੂੰ ਮੌਕੇ ''ਤੇ ਭੇਜਿਆ

08/18/2019 1:57:26 AM

ਜਲੰਧਰ: ਪੰਜਾਬ 'ਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਬਣਨ ਕਾਰਨ ਰੋਪੜ ਦੇ ਬੁਰਜ ਪਿੰਡ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਨੇ ਸਾਰੇ ਡੀ. ਸੀ. ਅਫਸਰਾਂ ਨੂੰ ਤੁਰੰਤ ਯੋਜਨਾਵਾਂ ਤਿਆਰ ਰੱਖਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਰਜ ਪਿੰਡ 'ਚ ਹੜ੍ਹ ਵਰਗੇ ਹਾਲਾਤ ਦੇਖਦੇ ਹੋਏ ਐਨ. ਡੀ .ਆਰ. ਐਫ. ਨੂੰ ਮੌਕੇ 'ਤੇ ਜਾਣ ਨੂੰ ਕਿਹਾ ਹੈ।

ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਦਰਿਆਵਾ ਦੇ ਖੇਤਰਾਂ 'ਚ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸਾਰੇ ਡੀ. ਸੀ.ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਯੋਜਨਾਵਾ ਤਿਆਰ ਰੱਖਣ। ਪਿੰਡ ਬੁਰਜ ਦੇ ਕੁੱਝ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਦੀ ਖਬਰ ਮਿਲੀ ਹੈ ਤੇ ਐਨ. ਡੀ. ਆਰ. ਐਫ. ਨੂੰ ਮੌਕੇ 'ਤੇ ਜਾਣ ਭੇਜਿਆ ਗਿਆ ਹੈ।