ਟਰੂਡੋ ਨਾਲ ਮੁਲਾਕਾਤ ਤਾਂ ਜ਼ਰੂਰ ਕਰਨਗੇ ''ਕੈਪਟਨ'' ਪਰ...

02/20/2018 9:28:15 AM

ਅੰਮ੍ਰਿਤਸਰ/ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 21 ਫਰਵਰੀ ਨੂੰ ਅੰਮ੍ਰਿਤਸਰ ਦੌਰੇ 'ਤੇ ਆ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਤਾਂ ਕਰਨਗੇ ਪਰ ਉਹ ਨਾ ਤਾਂ ਏਅਰਪੋਰਟ 'ਤੇ ਟਰੂਡੋ ਨੂੰ ਰਿਸੀਵ ਕਰਨਗੇ ਅਤੇ ਨਾ ਹੀ ਉਨ੍ਹਾਂ ਦੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ, ਸਿਰਫ ਲੰਚ ਦੇ ਸਮੇਂ ਅੱਧੇ ਘੰਟੇ ਲਈ ਹੀ ਉਹ ਟਰੂਡੋ ਨੂੰ ਮਿਲਣਗੇ। ਕੈਪਟਨ ਅਤੇ ਟਰੂਡੋ ਦੀ ਮੁਲਾਕਾਤ ਇਕ ਹੋਟਲ 'ਚ ਲੰਚ ਦੇ ਸਮੇਂ ਹੀ ਹੋਵੇਗੀ। ਟਰੂਡੋ ਨੂੰ ਰਿਸੀਵ ਕਰਨ ਲਈ ਅੰਮ੍ਰਿਤਸਰ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਜਾ ਰਹੇ ਹਨ। ਕੈਨੇਡਾ 'ਚ ਕੱਟੜਪੰਥੀਆਂ ਨੂੰ ਸਰਕਾਰ ਦੇ ਸਮਰਥਨ ਦੇ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਹੁਣ ਤੱਕ ਸਾਫ ਨਹੀਂ ਕੀਤਾ ਗਿਆ ਸੀ ਕਿ ਕੈਪਟਨ ਨਾਲ ਜਸਟਿਨ ਟਰੂਡੋ ਦੀ ਮੁਲਾਕਾਤ ਹੋਵੇਗੀ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਟਰੂਡੋ ਦੇ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ।