ਕੈਪਟਨ ਸਰਕਾਰ ਨੇ ਕਰਜ਼ਾ ਮੁਆਫੀ ''ਚ ਕੀਤਾ ਵੱਡਾ ਧੋਖਾ - ਜ਼ੀਰਾ

01/04/2018 5:12:26 PM


ਜ਼ੀਰਾ (ਅਕਾਲੀਆਂ ਵਾਲਾ) - ਕਿਸਾਨੀ ਕਰਜ਼ਿਆਂ ਨੂੰ ਮੁਆਫੀ ਦੇਣ ਦੇ ਵਾਅਦਿਆਂ ਦੇ ਮੌਢਿਆਂ 'ਤੇ ਸਵਾਰ ਹੋ ਕੇ ਆਈ ਕੈਪਟਨ ਸਰਕਾਰ ਵੱਲੋਂ ਮਾਲਵੇ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀਆਂ ਲਿਸਟਾਂ ਜਾਰੀ ਕਰਕੇ ਜੋ ਮਜ਼ਾਕ ਕਿਸਾਨੀ ਦਾ ਉਡਾਇਆ, ਉਹ ਬਹੁਤ ਮੰਦਭਾਗਾ ਕਦਮ ਹੈ। ਕਿਉਂਕਿ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਪਹਿਲੀ ਸੂਚੀ 'ਚ ਢਾਈ ਏਕੜ ਤੋਂ ਥੱਲੇ ਵਾਲੇ ਕਿਸਾਨਾਂ ਦੇ ਨਾਂ ਗਾਇਬ ਹਨ। ਇਹ ਵਿਚਾਰ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਜੋ ਉਮੀਦ ਸੀ ਉਸਦੇ ਉਲਟ ਕੈਪਟਨ ਸਰਕਾਰ ਨੇ ਕਰ ਦਿੱਤਾ ਹੈ। ਜਿਸ ਨਾਲ ਕਿਸਾਨੀ ਨੂੰ ਪੂਰਨ ਲਾਭ ਨਹੀਂ ਮਿਲਿਆ। ਲਾਲ ਪੀਲੇ ਹੋਏ ਕਿਸਾਨ ਦਫਤਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹੋ ਰਹੇ ਹਨ। ਜ਼ੀਰਾ ਨੇ ਕਿਹਾ ਕਿ ਵਾਅਦਾ ਤਾਂ ਕਿਸਾਨਾਂ ਦੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਫੇਰਨ ਦਾ ਕੀਤਾ ਗਿਆ ਸੀ। ਇਸ ਵਿਚ ਵੀ ਇਸ ਦਾਇਰੇ ਵਿਚ ਆਉਣ ਵਾਲੇ ਕਿਸਾਨ ਸ਼ਾਮਿਲ ਨਹੀਂ ਕੀਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਸਰਬਜੀਤ ਸਿੰਘ ਬੂਹ, ਸੀਨੀਅਰ ਆਗੂ ਸ. ਅਮੀਰ ਸਿੰਘ ਬੱਬਨ ਸ਼ੇਰਪੁਰ ਆਦਿ ਹਾਜ਼ਰ ਸਨ।